IndiaTop News

ਫਿਰ ਹੋਇਆ ਸਿੱਖ ਭਾਵਨਾਵਾਂ ਦਾ ਅਪਮਾਨ, ‘ਕਿਰਪਾਨ’ ਕਰਕੇ ਨਹੀਂ ਦਿੱਤੀ ਰੈਸਟੋਰੈਂਟ ‘ਚ ਐਂਟਰੀ

ਗੁਰੂਗ੍ਰਾਮ: ਹੇਮਕੁੰਟ ਫਾਊਂਡੇਸ਼ਨ ਦੇ ਡਾਇਰੈਕਟਰ ਹਰਤੀਰਥ ਸਿੰਘ ਆਹਲੂਵਾਲੀਆ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਰੈਸਟੋਰੈਂਟ ਦੋਸ਼ ਲਾਇਆ ਹੈ ਕਿ ੳਨ੍ਹਾਂ ਨੂੰ ਰੈਸਟੋਰੈਂਟ ਵਿਚ ਇਸ ਲਈ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ੳਨ੍ਹਾਂ ਨੇ ‘ਕਿਰਪਾਨ’ ਪਾਈ ਹੋਈ ਸੀ। ਉਨ੍ਹਾਂ ਨੇ ਇਸ ਸਮੇਂ ਦੀ ਵੀਡੀਓ ਵੀ ਸ਼ੋਸ਼ਲ ਮੀਡੀਆਂ ਤੇ ਪਾਈ ਹੈ ਕਿਸ ਵਿਚ ਸਾਫ਼ ਤੋਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਰਤੀਰਥ ਸਿੰਘ ਨੂੰ ਰੈਸਟੋਰੈਂਟ ਅੰਦਰ ਦਾਖਲ ਹੋਣ ਲਈ ਮਨ੍ਹਾਂ ਕੀਤਾ ਜਾ ਰਿਹਾ।

ਹਰਤੀਰਥ ਸਿੰਘ ਆਹਲੂਵਾਲੀਆ ਨੇ ਐਕਸ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ “ਬੀਤੀ ਰਾਤ ਜਲਸਾ, ਜਿੱਥੇ ਮੈਂ ਮੋਮੋਜ਼ ਲਈ ਜਾਂਦਾ ਹਾਂ, ਪਰ ਉਥੇ ਮੇਰੀ ਕਿਰਪਾਨ ਕਾਰਨ ਮੈਨੂੰ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਜਾਂਦਾਂ ਹੈ। ਇਹ ਘਟਨਾਂ 21ਵੀਂ ਸਦੀ ਵਿੱਚ, ਉਹ ਵੀ ਗੁੜਗਾਉਂ ਵਰਗੇ ਸ਼ਹਿਰ ਵਿੱਚ ਵਾਪਰੀ ਹੈ। ਇਹ ਹੈਰਾਨੀਜਨਕ ਹੈ ਕਿ ਕਿਵੇਂ ਕੁਝ ਲੋਕ ਅਤੇ ਸਥਾਨ ਅਜੇ ਵੀ ਵਿਤਕਰਾ ਕਰਦੇ ਰਹਿੰਦੇ ਹਨ।”

ਵੀਡੀਓ ਵਿੱਚ, ਆਹਲੂਵਾਲੀਆ ਨੂੰ ਕਥਿਤ ਤੌਰ ‘ਤੇ ਜਲਸਾ ਦੇ ਇੱਕ ਸਟਾਫ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਆਪਨੇ ਭੇਦਭਾਵ ਕੀ ਹੈ, ਤਭੀ ਯੇ ਵੀਡੀਓ ਬਨਾ ਰਹਿ ਹੂੰ… ਕਿਰਪਾਨ ਹੈ, ਤਲਵਾਰ ਨਹੀਂ ਹੈਂ (ਤੁਸੀਂ ਸਾਡੇ ਨਾਲ ਵਿਤਕਰਾ ਕੀਤਾ, ਇਸ ਲਈ ਮੈਂ ਇਹ ਵੀਡੀਓ ਬਣਾ ਰਿਹਾ ਹਾਂ… ਕਿਰਪਾਨ ਅਤੇ ਤਲਵਾਰ ਨਹੀਂ)। ਇੱਕ ਹੋਰ ਪੋਸਟ ਵਿੱਚ, ਹੇਮਕੁੰਟ ਫਾਊਂਡੇਸ਼ਨ ਦੇ ਨਿਰਦੇਸ਼ਕ ਨੇ ਲਿਖਿਆ, “ਭਾਰਤੀ ਸੰਵਿਧਾਨ ਅਤੇ ਹਵਾਈ ਨਿਯਮ ਕਿਰਪਾਨ ਰੱਖਣ ਦੇ ਮੇਰੇ ਅਧਿਕਾਰ ਨੂੰ ਬਰਕਰਾਰ ਰੱਖਦੇ ਹਨ, ਫਿਰ ਵੀ ਜਲਸਾ ਨੇ ਕੁਝ ਹੋਰ ਸੋਚਿਆ। ਅਜਨਬੀਆਂ (ਜਿਨ੍ਹਾਂ ਨੇ ਮੈਨੂੰ ਪਛਾਣਿਆ) ਨੇ ਮੇਰਾ ਸਮਰਥਨ ਕੀਤਾ, ਇਸ ਸਥਿਤੀ ਦੀ ਬੇਤੁਕੀਤਾ ਨੂੰ ਉਜਾਗਰ ਕੀਤਾ ਪਰ ਮੈਨੂੰ ਅੰਦਰ ਲਿਜਾਏ ਜਾਣ ਤੋਂ ਬਾਅਦ ਵੀ ਭੋਜਨ ਤੋਂ ਇਨਕਾਰ ਕਰ ਦਿੱਤਾ ਗਿਆ। “ਆਓ ਅਸਲੀ ਬਣੀਏ – ਅਜਿਹੀਆਂ ਸੰਸਥਾਵਾਂ ਲਈ ਸਮੇਂ ਦੇ ਨਾਲ ਫੜਨ ਦਾ ਇਹ ਉੱਚਾ ਸਮਾਂ ਹੈ। ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਵਿੱਚ ਵਿਤਕਰੇ ਦੀ ਕੋਈ ਥਾਂ ਨਹੀਂ ਹੈ…।”

Screenshot 2023 08 27 122316

ਹਲਾਂਕਿ ਇਸ ਘਟਨਾਂ ਤੋਂ ਬਾਅਦ ਗੁਰੂਗ੍ਰਾਮ ਦੇ ਰੈਸਟੋਰੈਂਟ ਜਲਸਾ ਨੇ ਸ਼ੋਸ਼ਲ ਮੀਡੀਆ ਤੇ ਇਸ ਗੱਲਤੀ ਨੂੰ ਲੈ ਕੇ ਮਾਫੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਮਕਸਦ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀਂ ਹੈ। ਅਸੀ ਹਰੇਕ ਧਰਮ ਦਾ ਸਤਕਾਰ ਕਰਦੇ ਹਾਂ। ਉਨ੍ਹਾਂ ਨੇ ਵੀਡੀਓ ‘ਚ ਮੌਜੂਦ ਵਿਅਕਤੀ ਤੇ ਸਖ਼ਤ ਐਕਸ਼ਨ ਲੈਣ ਦੀ ਵੀ ਗੱਲ ਕਹਿ ਹੈ ਤੇ ਅੱਗੇ ਕਿਹਾ ਕਿ ਵਾਇਰਲ ਵੀਡੀਓ ਨੂੰ ਅਸੀ ਆਪਣੀ ਟੀਮ ਨੂੰ ਭੇਜ ਦਿੱਤੀ ਹੈ ਤਾਂਕਿ ਇਸ ਘਟਨਾਂ ਬਾਰੇ ਮੁੱਕਮਲ ਜਾਂਚ ਹੋ ਸਕੇ।

ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ‘ਪ੍ਰੇਸ਼ਾਨ ਕਰਨ ਵਾਲੀ’ ਘਟਨਾ ਦੱਸਦਿਆਂ ਗ੍ਰਹਿ ਮੰਤਰਾਲੇ ਨੂੰ ਅਜਿਹੀਆਂ ਕਾਰਵਾਈਆਂ ਨੂੰ ਨਾ ਦੁਹਰਾਉਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button