IndiaTop News

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੂੰ ਮਿਲੀ ਵੱਡੀ ਕਾਮਯਾਬੀ, ਦੇਸ਼ ਦੇ ਚੋਟੀ ਦੇ ਦਸ ਗੈਂਗਸਟਰਾਂ ਵਿਚੋਂ ਇਕ ਦੀਪਕ ਬਾਕਸਰ ਨੂੰ ਵਤਨੋਂ ਪਾਰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਦੇਸ਼ ਦੇ ਚੋਟੀ ਦੇ ਦਸ ਗੈਂਗਸਟਰਾਂ ਵਿਚੋਂ ਇਕ ਦੀਪਕ ਪਹਿਲ ਉਰਫ਼ ਦੀਪਕ ਬਾਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਇਨ੍ਹਾਂ ਗੈਂਗਸਟਰਾਂ ਦੀ ਲਿਸਟ ‘ਚ ਦੀਪਕ ਬਾਕਸਰ ਦਾ ਵੀ ਨਾਂ ਸ਼ਾਮਲ ਸੀ।

Jasneet Kaur Arrest, Gangsters ਨਾਲ ਸਬੰਧ, ਕਰਤਾ ਵੱਡਾ ਕਾਂਡ || D5 Channel Punjabi

ਸੂਤਰਾਂ ਮੁਤਾਬਕ ਗੈਂਗਸਟਰ ਦੀਪਕ ਬਾਕਸਰ ਨੂੰ ਅਗਲੇ ਦੋ ਦਿਨਾਂ ਵਿਚ ਭਾਰਤ ਲਿਆਂਦਾ ਜਾ ਸਕਦਾ ਹੈ। ਦਿੱਲੀ ਪੁਲਿਸ ਸਿਵਲ ਲਾਈਨਜ਼ ਵਿਚ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਦੇ ਮਾਮਲੇ ਵਿਚ ਬਾਕਸਰ ਦੀ ਭਾਲ ਵਿਚ ਸੀ। ਦੀਪਕ ਬਾਕਸਰ ਲੰਬੇ ਸਮੇਂ ਤੋਂ ਦੇਸ਼ ਤੋਂ ਬਾਹਰ ਸੀ। ਉਹ ਜਨਵਰੀ 2023 ਵਿਚ ਰਵੀ ਅੰਤਿਲ ਦੇ ਨਾਂ ‘ਤੇ ਬਰੇਲੀ ਤੋਂ ਫਰਜ਼ੀ ਪਾਸਪੋਰਟ ਬਣਾ ਕੇ ਕੋਲਕਾਤਾ ਰਾਹੀਂ ਮੈਕਸੀਕੋ ਭੱਜ ਗਿਆ ਸੀ। ਪਾਸਪੋਰਟ ‘ਤੇ ਮੁਰਾਦਾਬਾਦ, ਯੂਪੀ ਦਾ ਪਤਾ ਦਿੱਤਾ ਗਿਆ ਸੀ। ਦੀਪਕ ਨੂੰ ਫੜਨ ਲਈ ਪੁਲਿਸ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਐੱਚ.ਜੀ.ਐੱਸ. ਧਾਲੀਵਾਲ ਦੀ ਨਿਗਰਾਨੀ ਹੇਠ ਇਕ ਟੀਮ ਬਣਾਈ ਗਈ ਸੀ। ਰੋਹਿਣੀ ਅਦਾਲਤ ਵਿਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਉਹ ਗੋਗੀ ਗੈਂਗ ਨੂੰ ਚਲਾ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button