The Accidental Prime Minister ਦਾ ਟ੍ਰੇਲਰ ਯੂ-ਟਿਊਬ ਤੋਂ ਗਾਇਬ…. ?

ਨਵੀਂ ਦਿੱਲੀ : ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ ‘ਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਅਨੁਪਮ ਖੇਰ ਦਾ ਕਹਿਣਾ ਹੈ ਕਿ ਫਿਲਮ ਦਾ ਟ੍ਰੇਲਰ ਯੂਟਿਊਬ ‘ਤੇ ਆਸਾਨੀ ਨਾਲ ਉਪਲੱਬਧ ਨਹੀਂ ਹੈ। ਅਨੁਪਮ ਨੇ ਟਵੀਟ ਕੀਤਾ ਡਿਅਰ ਯੂ-ਟਿਊਬ, ਮੈਨੂੰ ਸਾਡੇ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੋਂ ਫੋਨ ਤੇ ਮੈਸੇਜ ਆ ਰਹੇ ਹਨ ਕਿ ਜੇਕਰ ਤੁਸੀ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਟਾਈਪ ਕਰੋਗੇ ਤਾਂ ਉਹ 50ਵੇਂ ਨੰਬਰ ‘ਤੇ ਵੀ ਵਿਖਾਈ ਨਹੀਂ ਦੇਵੇਗਾ। ਅਸੀ ਬੀਤੇ ਦਿਨੀ ਨੰਬਰ ਇੱਕ ‘ਤੇ ਟਰੈਂਡ ਕਰ ਰਹੇ ਸੀ।
ਕ੍ਰਿਪਾ ਮਦਦ ਕਰੋ ਜੇਕਰ ਕੋਈ ਯੂ-ਟਿਊਬ ‘ਤੇ ‘ਦ ਐਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਖੋਜਦਾ ਹੈ ਤਾਂ ਯੂਜਰ ਨੂੰ ਫਿਲਮ ਨਾਲ ਸਬੰਧਤ ਅਨੁਪਮ ਖੇਰ ਦੇ ਸਾਕਸ਼ਾਤਕਾਰ ਦਿਖਾਈ ਦੇਣਗੇ। ਹਾਲਾਂਕਿ ਜੇਕਰ ਕੋਈ ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਆਫੀਸ਼ੀਅਲ ਟ੍ਰੇਲਰ ਟਾਈਪ ਕਰਦਾ ਹੈ ਤਾਂ ਉਹ ਟਾਪ ‘ਤੇ ਵਿਖਾਈ ਦੇਣਾ ਚਾਹੀਦਾ ਹੈ। ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਇਹ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਰਾਸ਼ਟਰ ਰਾਜ ਯੂਥ ਕਾਂਗਰਸ ਦੇ ਪ੍ਰਧਾਨ ਸਤਿਆਜੀਤ ਤਾਂਬੇ ਪਾਟਿਲ ਨੇ ਫਿਲਮ ਦੇ ਨਿਰਮਾਤਾ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਰਿਲੀਜ਼ ਤੋਂ ਪਹਿਲਾਂ ਇੱਕ ਵਿਸ਼ੇਸ਼ ਸਕਰੀਨਿੰਗ ਦੀ ਮੰਗ ਕੀਤੀ ਹੈ।
https://twitter.com/AnupamPKher/status/1080395207059931136
ਉਨ੍ਹਾਂ ਨੇ ਫਿਲਮ ਵਿੱਚ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਇਤਰਾਜ਼ ਜਤਾਇਆ ਹੈ। ਫਿਲਮ ਵਿੱਚ ਸੰਜੈ ਬਾਰੂ ਦਾ ਕਿਰਦਾਰ ਅਦਾਕਾਰ ਅਕਸ਼ੈ ਖੰਨਾ ਅਤੇ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਯਾ ਸੇਠ ਸ਼ਾਹ ਨੇ ਨਿਭਾਇਆ ਹੈ। ‘ਦ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ ‘ਤੇ ਫਿਲਮ ਬਣਨ ਦੀ ਘੋਸ਼ਣਾ ਨਾਲ ਹੀ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਫਿਲਮ ਦਾ ਪਹਿਲਾ ਪੋਸਟਰ ਇਸ ਸਾਲ ਅਪ੍ਰੈਲ ਵਿੱਚ ਰਿਲੀਜ਼ ਕੀਤਾ ਗਿਆ ਸੀ। ਇੱਕ ਪੋਸਟਰ ਵਿੱਚ ਅਨੁਪਮ ਖੇਰ, ਮਨਮੋਹਨ ਸਿੰਘ ਵਰਗੇ ਵਿਖੇ ਸਨ ਅਤੇ ਉਨ੍ਹਾਂ ਦੇ ਪਿੱਛੇ ਇੱਕ ਔਰਤ ਦਾ ਪਰਛਾਵਾਂ ਨਜ਼ਰ ਆਇਆ ਸੀ ਜਿਸਦੇ ਬਾਰੇ ਅਨੁਮਾਨ ਲਗਾਇਆ ਗਿਆ ਕਿ ਉਹ ਸੋਨੀਆ ਗਾਂਧੀ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.