Breaking NewsD5 specialIndiaNewsPolitics

ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ‘ਤੇ ਵਿਵਾਦ, ਭੜਕੇ ਕਪਿਲ ਮਿਸ਼ਰਾ ਨੇ ਕੀਤਾ ਇਹ ਟਵੀਟ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖਮੰਤਰੀ ਅਹੁਦੇ ਤੇ ਸਹੁੰ ਚੁੱਕਣਗੇ। ਕਾਂਗਰਸ ਅਤੇ ਭਾਜਪਾ ਦੋਵਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਇੱਕ ਸਰਕੂਲਰ ਮੁਤਾਬਕ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਾਰੇ ਸਕੂਲ ਅਧਿਆਪਕਾਂ, ਪ੍ਰਿੰਸੀਪਲਾਂ, ਉਪ-ਪ੍ਰਿੰਸੀਪਲਾਂ ਅਤੇ ਸਲਾਹਕਾਰ ਅਧਿਆਪਕਾਂ ਨੂੰ ਸਹੁੰ ਚੁੱਕ ਸਮਾਰੋਹ ਲਈ ਇੱਕ ਸਰਕੂਲਰ ਜਾਰੀ ਕੀਤਾ ਹੈ। ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਰਾਮਲੀਲਾ ਮੈਦਾਨ ਪਹੁੰਚਣ ਦਾ ਆਦੇਸ਼ ਦਿੱਤਾ ਹੈ।

Bhagwant Maan ਦਾ ਵੱਡਾ ਬਿਆਨ, Navjot Sidhu ਦੀ ਜਲਦ ਹੋਵੇਗੀ ‘AAP’ ‘ਚ ਐਂਟਰੀ

ਸਰਕੂਲਰ ਜਾਰੀ ਹੋਣ ਤੋਂ ਬਾਅਦ ਵਿਰੋਧੀ ਦਲ ਕੇਜਰੀਵਾਲ ‘ਤੇ ਹਮਲਾਵਰ ਹੋ ਗਏ ਹਨ। ਭਾਜਪਾ ਅਤੇ ਕਾਂਗਰਸ ਨੇ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ। ਸ਼ਨੀਵਾਰ ਨੂੰ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਸਰਕੂਲਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲਿਖਿਆ ਕਿ ਸਰਕਾਰ ਦੇ ਸਹੁੰ ਚੁੱਕ ‘ਚ ਅਧਿਆਪਕ ਆਉਣ ਇਹ ਚੰਗੀ ਗੱਲ ਹੈ ਪਰ ਸਰਕਾਰੀ ਆਰਡਰ ਕੱਢ ਕੇ ਜ਼ਬਰਦਸਤੀ ਅਧਿਆਪਕਾਂ ਨੂੰ ਲਿਆਇਆ ਜਾਵੇ, ਅਧਿਆਪਕਾਂ ਦੀ ਹਾਜ਼ਰੀ ਰਾਮਲੀਲਾ ਮੈਦਾਨ ‘ਚ ਲਗਾਈ ਜਾਵੇ, ਇਹ ਇੱਕ ਗਲਤ ਪਰੰਪਰਾ ਦੀ ਸ਼ੁਰੂਆਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button