InternationalTop News
Thailand ਵਿਚ ਅਗਵਾ 3 ਭਾਰਤੀ ਪੁਲਿਸ ਨੇ ਛੁਡਾਏ

ਥਾਈਲੈਂਡ ਵਿਚ ਤਿੰਨ ਭਾਰਤੀ ਸੈਲਾਨੀਆਂ ਨੂੰ ਅਗਵਾ ਕਰਦਿਆਂ ਸਬੰਧਤ ਪਰਵਾਰਾਂ ਤੋਂ ਸਵਾ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਪੰਜ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦੀ ਸ਼ਨਾਖ਼ਤ 23 ਸਾਲਾ ਮੋਹਿਤ, 24 ਸਾਲਾ ਆਸ਼ੀਸ਼ ਅਤੇ 20 ਸਾਲਾ ਹਿਮਾਂਸ਼ੂ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਸੈਰ ਸਪਾਟੇ ਦੇ ਸਸਤੇ ਪੈਕੇਜ ਦਾ ਲਾਲਚ ਦਿੰਦਿਆਂ ਪਤਾਇਆ ਸੱਦਿਆ ਗਿਆ। ਪਰ ਉਥੇ ਪੁਜਦਿਆਂ ਹੀ ਇਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਪਰਵਾਰ ਵਾਲਿਆਂ ਤੋਂ 40-40 ਲੱਖ ਰੁਪਏ ਮੰਗੇ ਜਾ ਰਹੇ ਸਨ। ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ 38 ਸਾਲਾ ਅਵਤਾਰ ਸਿੰਘ, ਜਗਜੀਤ ਸਿੰਘ, 24 ਸਾਲਾ ਰੰਭਾਲਕ ਕੁਮਾਰ, 37 ਸਾਲਾ ਸੁਖਬੀਰ ਸਿੰਘ ਅਤੇ 27 ਸਾਲਾ ਕੁਲਰਾ ਸਿੰਘ ਵਜੋਂ ਕੀਤੀ ਗਈ ਹੈ।5 ਭਾਰਤੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ ਪੁੱਛ ਪੜਤਾਲ ਦੌਰਾਨ ਸ਼ੱਕੀਆਂ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਚੈਟ ਐਪਲੀਕੇਸ਼ਨ ਰਾਹੀਂ ਦੁਬਈ ਵਿਚ ਮੌਜੂਦ ਇਕ ਪਾਕਿਸਤਾਨੀ ਨਾਗਰਿਕ ਦੇ ਸੰਪਰਕ ਵਿਚ ਸਨ ਅਤੇ ਉਸ ਨੇ ਹੀ ਅਗਵਾ ਕਾਂਡ ਦੀ ਸਾਜ਼ਿਸ਼ ਘੜੀ। ਫਿਰੌਤੀ ਦੀ ਰਕਮ ਕ੍ਰਿਪਟੋ ਕਰੰਸੀ ਦੇ ਰੂਪ ਵਿਚ ਵਸੂਲ ਕਰਨ ਦੀ ਯੋਜਨਾ ਘੜੀ ਗਈ ਅਤੇ ਇਸ ਦੇ ਇਵਜ਼ ਵਿਚ ਸ਼ੱਕੀਆਂ ਨੂੰ ਨਕਦ ਇਨਾਮ ਮਿਲਣਾ ਸੀ। ਉਧਰ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨ ਭੁੱਖਾ ਰੱਖਿਆ ਅਤੇ ਹੱਥ-ਪੈਰ ਬੰਨ੍ਹ ਕੇ ਕੁਟ-ਮਾਰ ਵੀ ਕੀਤੀ। ਪਰਵਾਰ ਵਾਲਿਆਂ ਨੂੰ ਵੀਡੀਓ ਕਾਲ ਰਾਹੀਂ ਲਹੂ ਵਗਦਾ ਦਿਖਾਉਣ ਵਾਸਤੇ ਲਾਲ ਸਪ੍ਰੇਅ ਦੀ ਵਰਤੋਂ ਕੀਤੀ ਗਈ। ਹਾਲਾਤ ਬੇਕਾਬੂ ਹੁੰਦੇ ਵੇਖ ਪੀੜਤ ਪਰਵਾਰਾਂ ਨੇ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਇਸ ਮਗਰੋਂ ਪਤਾਇਆ ਪੁਲਿਸ ਨੂੰ ਐਲਰਟ ਕੀਤਾ ਗਿਆ। ਪਾਕਿਸਤਾਨੀ ਨਾਗਰਿਕ ਦੀਆਂ ਹਦਾਇਤਾਂ ’ਤੇ ਹੋਈ ਵਾਰਦਾਤਪੁਲਿਸ ਨੇ ਮੁਖਬਰੀ ਦੇ ਆਧਾਰ ’ਤੇ ਇਕ ਟਾਊਨ ਹਾਊਸ ਵਿਚ ਛਾਪਾ ਮਾਰਦਿਆਂ ਤਿੰਨੋ ਪੀੜਤਾਂ ਨੂੰ ਲੱਭ ਲਿਆ ਜੋ ਵੱਖੋ ਵੱਖਰੇ ਕਮਰਿਆਂ ਵਿਚ ਬੰਦ ਕੀਤੇ ਗਏ ਸਨ ਅਤੇ ਮੂੰਹ ’ਤੇ ਟੇਪ ਲੱਗੀ ਹੋਈ ਸੀ। ਰੈਸਕਿਊ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਵੀ ਇਕ ਭਾਰਤੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਪਰਵਾਰ ਵੱਲੋਂ 30 ਲੱਖ ਦੀ ਫ਼ਿਰੌਤੀ ਦਿਤੇ ਜਾਣ ’ਤੇ ਹੀ ਛੱਡਿਆ। ਥਾਈਲੈਂਡ ਪੁਲਿਸ ਹੁਣ ਮੁੱਖ ਸਰਗਣੇ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ ਥਾਈਲੈਂਡ ਜਾਣ ਬੇਹੱਦ ਸੁਖਾਲਾ ਹੋਣ ਕਰ ਕੇ ਵੱਡੀ ਗਿਣਤੀ ਵਿਚ ਸੈਲਾਨੀ ਇਥੇ ਆਉਂਦੇ ਹਨ। ਥਾਈਲੈਂਡ ਦਾ ਬਾਰਡਰ ਕੰਬੋਡੀਆ ਅਤੇ ਮਿਆਂਮਾਰ ਨਾਲ ਲਗਦਾ ਹੈ ਜਿਸ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਮਾਫ਼ੀਆ ਸਰਗਣੇ ਸਰਗਰਮ ਹਨ ਅਤੇ ਇਥੇ ਫ਼ਰਜ਼ੀ ਕਾਲ ਸੈਂਟਰ ਵੀ ਚਲਦੇ ਹਨ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




