Sher Singh Ghubaya – D5 News https://punjabi.newsd5.in Truth Seeking News Network. Tue, 21 Dec 2021 08:44:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sher Singh Ghubaya – D5 News https://punjabi.newsd5.in 32 32 Sher Singh Ghubaya ਨੇ Rana Sodhi ਨੂੰ ਦੱਸਿਆ ਭ੍ਰਿਸ਼ਟਾਚਾਰੀ ਨੇਤਾ, ‘ਉਨ੍ਹਾਂ ਦੇ ਜਾਣ ਨਾ ਹੋਰ ਮਜ਼ਬੂਤ ਹੋਵੇਗੀ ਕਾਂਗਰਸ’ https://punjabi.newsd5.in/sher-singh-ghubaya-%e0%a8%a8%e0%a9%87-rana-sodhi-%e0%a8%a8%e0%a9%82%e0%a9%b0-%e0%a8%a6%e0%a9%b1%e0%a8%b8%e0%a8%bf%e0%a8%86-%e0%a8%ad%e0%a9%8d%e0%a8%b0%e0%a8%bf%e0%a8%b6%e0%a8%9f%e0%a8%be%e0%a8%9a/ Tue, 21 Dec 2021 08:44:48 +0000 https://punjabi.newsd5.in/?p=138669 ਫਿਰੋਜ਼ਪੁਰ : ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਰਾਣਾ ਗੁਰਮੀਤ ਸੋਢੀ ਦੇ ਬੀਜੇਪੀ ‘ਚ ਸ਼ਾਮਿਲ ਹੋਣ ‘ਤੇ ਵੱਡਾ ਬਿਆਨ ਦਿੱਤਾ ਹੈ। ਸ਼ੇਰ ਸਿੰਘ ਘੁਬਾਇਆ ਨੇ ਸੋਢੀ ਨੂੰ ਭ੍ਰਿਸ਼ਟਾਚਾਰੀ ਨੇਤਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਦੇ ਜਾਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਬਿਕਰਮ ਮਜੀਠੀਆ ਦੇ ਖਿਲਾਫ ਕੇਸ ਦਰਜ ਹੋਣ ‘ਤੇ ਵੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ।

ਮਜੀਠੀਆ ‘ਤੇ FIR ਦਾ ਅਸਲ ਸੱਚ ! ਕੀਹਦੇ ਇਸ਼ਾਰੇ ‘ਤੇ ਹੋਈ ਕਾਰਵਾਈ ? D5 Channel Punjabi

ਉਨ੍ਹਾਂ ਨੇ ਕਿਹਾ ਕਿ ਇਹ ਐਫਆਈਆਰ ਪਹਿਲਾਂ ਹੀ ਦਰਜ ਹੋ ਜਾਣੀ ਚਾਹੀਦੀ ਸੀ। ਉਸ ਸਮੇਂ ਦੇ ਹੋਮ ਮਿਨੀਸਟਰ ਦੇ ਖਿਲਾਫ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸਾਲੇ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਸੀ।

 

]]>
ਭਰਾ ਹੀ ਬਣਿਆ ਭਰਾ ਦਾ ਵੈਰੀ ? ਸੁਖਬੀਰ ਬਾਦਲ ਦੀ ਸ਼ੈਅ ‘ਤੇ ਮਾਰ ਰਿਹਾ ਛਾਲਾਂ (ਵੀਡੀਓ) https://punjabi.newsd5.in/%e0%a8%ad%e0%a8%b0%e0%a8%be-%e0%a8%b9%e0%a9%80-%e0%a8%ac%e0%a8%a3%e0%a8%bf%e0%a8%86-%e0%a8%ad%e0%a8%b0%e0%a8%be-%e0%a8%a6%e0%a8%be-%e0%a8%b5%e0%a9%88%e0%a8%b0%e0%a9%80-%e0%a8%b8%e0%a9%81%e0%a8%96/ Fri, 26 Apr 2019 04:43:19 +0000 https://punjabi.newsd5.in/?p=47722 ਫਿਰੋਜ਼ਪੁਰ : ਫਿਰੋਜ਼ਪੁਰ ਦੀ ਲੋਕ ਸਭਾ ਸੀਟ ਤੋਂ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸਿੰਘ ਫਸ ਗਏ ਹਨ। ਇਕ ਪਾਸੇ ਜਿਥੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਏ ਸ਼ੇਰ ਸਿੰਘ ਘੁਬਾਇਆ ਮੈਦਾਨ ‘ਚ ਨੇ ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੈਦਾਨ ‘ਚ ਉਤਰਨਾ ਪਿਆ। ਦੋਵੇਂ ਸੀਟਾਂ ਤੇ ਪੁਰਾਣੇ ਸਾਥੀ ਇਕ ਦੂਜੇ ਨੂੰ ਟੱਕਰ ਦੇ ਰਹੇ ਹਨ। ਜਿਨਾਂ ਦਾ ਮੁਕਾਬਲਾ ਖਾਸਾ ਰੌਮਾਂਚਕ ਬਣਿਆ ਹੋਇਆ ਇਸਦੇ ਚਲਦੇ ਸ਼ੇਰ ਸਿੰਘ ਘੁਬਾਇਆ ਲਈ ਚੁਣੌਤੀਆਂ ਖੜੀਆਂ ਹੁੰਦੀਆਂ ਦਿਖ ਰਹੀਆਂ ਹਨ।

Read Also ‘ਸ਼ੇਰ’ ਦਾ ਪਿਆ ਸੁਖਬੀਰ ਬਾਦਲ ਨਾਲ ਪੇਚਾ (ਵੀਡੀਓ)

ਪਹਿਲਾਂ ਤਾਂ ਰਾਣਾ ਗੁਰਮੀਤ ਸੋਢੀ ਜੋ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ ਤੇ ਬੇਹਦ ਨਾਖੁਸ਼ ਨੇ। ਦੂਜੇ ਪਾਸੇ ਘੁਬਾਇਆ ਦੇ ਵੱਡੇ ਸਕੇ ਭਰਾ ਬਗੀਚਾ ਸਿੰਘ ਨੇ ਵੀ ਆਪਣੇ ਹੀ ਭਰਾ ਨੂੰ ਛੱਡ ਦਿੱਤਾ ਬਗੀਚਾ ਸਿੰਘ ਨੇ ਸ਼ੇਰ ਸਿੰਘ ਘੁਬਾਇਆ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸ਼ੇਰ ਸਿੰਘ ਨੇ ਉਨਾਂ ਦੀ ਕਦੇ ਸੁਣੀ ਨਹੀਂ। ਜਿਸ ਕਰਕੇ ਉਹ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਉਥੇ ਹੀ ਉਨਾਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਨੂੰ 2 ਲੱਖ ਵੋਟਾਂ ਨਾਲ ਜਤਾਉਣਗੇ ਤੇ ਸ਼ਿਰ ਸਿੰਘ ਘੁਬਾਇਆ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਤੇ ਅਕਾਲੀ ਦਲ ਦੀਆਂ ਕਈ ਪੋਲਾਂ ਵੀ ਖੋਲੀਆਂ ਹਨ।

ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਵਿਰੋਧੀ ਸ਼ੇਰ ਸਿੰਘ ਘੁਬਾਇਆ ਨੂੰ ਬੇਸਟ ਆਫ ਲੱਕ ਕਿਹਾ ਨਾਲ ਹੀ ਉਨਾਂ ਕੈਪਟਨ ਵਲੋਂ ਕੀਤੇ ਟਵੀਟ ਤੇ ਤੰਜ ਕਸੇ ਨੇ ਤੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਵੀ ਨੇ ਤੇ ਸੁਖਬੀਰ ਬਾਦਲ ਨੇ ਵੀ ਆਪਣਾ ਦਮ ਖਮ ਦਿਖਾ ਰਹੇ ਹਨ ਮੁਕਾਬਲਾ ਰੌਮਾਂਚਕ ਹੈ ਤੇ ਇਸ ਦੇ ਨਤੀਜੇ ਵੀ ਬੇਹਦ ਰੌਮਾਂਚਕ ਹੋਣਗੇ।

]]>
‘ਸ਼ੇਰ’ ਦਾ ਪਿਆ ਸੁਖਬੀਰ ਬਾਦਲ ਨਾਲ ਪੇਚਾ (ਵੀਡੀਓ) https://punjabi.newsd5.in/%e0%a8%b8%e0%a8%bc%e0%a9%87%e0%a8%b0-%e0%a8%a6%e0%a8%be-%e0%a8%aa%e0%a8%bf%e0%a8%86-%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%ac%e0%a8%be%e0%a8%a6%e0%a8%b2-%e0%a8%a8%e0%a8%be/ Tue, 23 Apr 2019 11:57:48 +0000 https://punjabi.newsd5.in/?p=47609 ਫਿਰੋਜ਼ਪੁਰ : ਫਿਰੋਜ਼ਪੁਰ ਤੋਂ ਟਿਕਟ ਮਿਲਣ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੂੰ ਲੈ ਕੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਵਿਚ ਬਗਾਵਤੀ ਸੁਰ ਉਠ ਰਹੇ ਹਨ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਰਾਏ ਕਟਾਰੀਆ ਨੇ ਕਿਹਾ ਕਿ ਪਾਰਟੀ ਨੂੰ ਇੱਕ ਵਾਰ ਮੁੜ ਘੁਬਾਇਆ ਦੀ ਟਿਕਟ ਨੂੰ ਲੇਕੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਫਿਰੋਜ਼ਪੁਰ ਟਿਕਟ ਸਹੀ ਹੱਕਦਾਰ ਰਾਣਾ ਗੁਰਮੀਤ ਸਿੰਘ ਸੋਢੀ ਸਨ।

Read Also ਸੁਖਬੀਰ ਬਾਦਲ ਦੀ ਫੋਟੋ ਦਾ ਕੀਤਾ ਮੂੰਹ ਕਾਲਾ! (ਵੀਡੀਓ)

ਉਧਰ ਰਾਣਾ ਸੋਢੀ ਨੂੰ ਘੁਬਾਇਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁਛਿਆ ਤਾਂ ਉਹਨਾਂ ਕਿਹਾ ਕਿ ਜਦ ਤੱਕ ਸ਼ੇਰ ਸਿੰਘ ਘੁਬਾਇਆ ਉਹਨਾਂ ਲੋਕਾਂ ਕੋਲੋਂ ਮਾਫੀ ਨਹੀਂ ਮੰਗਦੇ ਜਿਨਾਂ ਤੇ ਘੁਬਾਇਆ ਨੇ ਅਕਾਲੀ ਸਰਕਾਰ ਮੋਕੇ ਪਰਚੇ ਦਰਜ ਕਰਾਏ ਸਨ, ਉਦੋਂ ਤੱਕ ਉਹ ਚੋਣ ਪ੍ਰਚਾਰ ਨਹੀਂ ਕਰਨਗੇ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਫਿਰੋਜ਼ਪੁਰ ਤੋਂ ਚੋਣ ਮੈਦਾਨ ਚ ਉਤਰ ਆਏ ਹਨ ਤੇ ਹੁਣ ਉਨ੍ਹਾਂ ਦੇ ਹੀ ਪਾਰਟੀ ਦੇ ਲੋਕ ਸਭਾ ਮੈਂਬਰ ਘੁਬਾਇਆ ਨਾਲ ਮੁਕਾਬਲਾ ਹੋਵੇਗਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਦਾ ਤਾਜ ਕਿਸ ਦੇ ਸਿਰ ਉੱਤੇ ਸਜਦਾ ਹੈ।

]]>
ਕਾਂਗਰਸ ਨੇ ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਆਪਣੇ ਉਮੀਦਵਾਰ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a8%e0%a9%87-%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%a4%e0%a9%87-%e0%a8%ab%e0%a8%bf%e0%a8%b0%e0%a9%8b%e0%a9%9b/ Sun, 21 Apr 2019 05:06:06 +0000 https://punjabi.newsd5.in/?p=47448 ਚੰਡੀਗੜ੍ਹ : ਕੁਲ ਹਿੰਦ ਕਾਂਗਰਸ ਪਾਰਟੀ ਨੇ ਆਖ਼ਰਕਾਰ ਫਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਜਿੱਥੇ ਅਕਾਲੀ ਦਲ ਚੋਂ ਆਏ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਤੇਜ਼ ਤਰਾਰ ਵਿਧਾਇਕ ਤੇ ਨੌਜਵਾਨ ਆਗੂ ਰਾਜਾ ਵੜਿੰਗ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਦੋ ਐਲਾਨਾਂ ਦੇ ਨਾਲ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਸਾਰੇ 13 ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ। ਜਿਕਰਯੋਗ ਹੈ ਕਿ ਪਾਰਟੀ ਵੱਲੋਂ ਫਿਰੋਜ਼ਪੁਰ ਤੋਂ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਸਾਲ 2014 ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ।

Read Also ਕਾਂਗਰਸ ਅਤੇ ਅਕਾਲੀਆਂ ‘ਤੇ ਭਾਰੂ ਪਈ ‘ਆਪ’, ਸੁਖਪਾਲ ਖਹਿਰਾ ਦੀਆਂ ਖੋਲ੍ਹੀਆਂ ਅੰਦਰਲੀਆਂ ਪੋਲ੍ਹਾਂ (ਵੀਡੀਓ)

ਪਰ ਇਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਲੀਡਰਸ਼ਿਪ ਨਾਲ ਵਿਗੜ ਗਈ ਤੇ ਪਹਿਲਾਂ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੇ ਕਾਂਗਰਸ ‘ਚ ਸ਼ਮੂਲੀਅਤ ਕੀਤੀ ਤੇ ਸਾਲ 2017 ਦੀਆਂ ਚੋਣਾਂ ਦੌਰਾਨ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ। ਇਸ ਤੋਂ ਬਾਅਦ ਆਖਰਕਾਰ ਸ਼ੇਰ ਸਿੰਘ ਘੁਬਾਇਆ ਨੇ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਤੇ ਹੁਣ ਪਾਰਟੀ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 56 ਸਾਲ ਦੇ ਘੁਬਾਇਆ ਦੋ ਵਾਰ ਵਿਧਾਇਕ ਤੇ 2 ਵਾਰ ਸੰਸਦ ਮੈਂਬਰ ਰਹਿ ਚੁਕੇ ਹਨ। ਵੱਡੀ ਗੱਲ ਇਹ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ ਸੀ। ਘੁਬਾਇਆ ਦੀ ਪਕੜ ਇਸ ਹਲਕੇ ਰਾਏ ਸਿੱਖ ਬਰਾਦਰੀ ਦੀਆਂ ਵੋਟਾਂ ‘ਤੇ ਚੰਗੀ ਮੰਨੀ ਜਾਂਦੀ ਹੈ।

ਇਸੇ ਤਰ੍ਹਾਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਨਜਦੀਕੀ ਮੰਨੇ ਜਾਂਦੇ ਹਲਕਾ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਰਾਜਾ ਵੜਿੰਗ ‘ਤੇ ਪਾਰਟੀ ਨੇ ਬਠਿੰਡਾ ਤੋਂ ਭਰੋਸਾ ਜਤਾਇਆ ਹੈ। ਰਾਜਾ ਵੜਿੰਗ ਇਸ ਤੋਂ ਪਹਿਲਾਂ ‘ਆਲ ਇੰਡੀਆ ਯੂਥ ਕਾਂਗਰਸ’ ਦੇ ਪ੍ਰਧਾਨ ਰਹਿ ਚੁਕੇ ਹਨ, ਪਰ ਉਹ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ। ਪਰ ਇੰਨਾ ਪੱਕਾ ਹੈ ਕਿ ਇੱਥੋਂ ਬਾਦਲ ਪਰਿਵਾਰ ਦਾ ਹੀ ਕੋਈ ਮੈਂਬਰ ਚੋਣ ਲੜੇਗਾ, ਭਾਵੇਂ ਹਰਸਿਮਰਤ ਕੌਰ ਬਾਦਲ ਜਾਂ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ। ਇਸ ਤੋਂ ਇਲਾਵਾ ਜਿੱਥੇ ਆਮ ਆਦਮੀ ਪਾਰਟੀ ਨੇ ਇਸ ਇਲਾਕੇ ਤੋਂ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ, ਉੱਥੇ ਦੂਜੇ ਪਾਸੇ ‘ਪੰਜਾਬ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇੱਥੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹਨ।

]]>
ਘੁਬਾਇਆ ਬਣਿਆ ਕਾਂਗਰਸ ਦਾ ‘ਸ਼ੇਰ’, ਮਾਰੀ ਸੁਖਬੀਰ ਬਾਦਲ ਨੂੰ ਦਿਹਾੜ੍ਹ (ਵੀਡੀਓ) https://punjabi.newsd5.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a4%e0%a9%8b%e0%a8%82-%e0%a8%85%e0%a8%b8%e0%a8%a4%e0%a9%80/ Tue, 05 Mar 2019 06:53:54 +0000 https://punjabi.newsd5.in/?p=44900 ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਆਦ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਜਿਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿੱਲੀ ਵਿਖੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ।

Read Also MLA ਘੁਬਾਇਆ ਨਾਲ ਟਕਰਾਉਣ ਵਾਲੀ SHO ਲਵਮੀਤ ਕੌਰ ਨੂੰ ਪੈ ਗਿਆ ਨਵਾਂ ਪੰਗਾ |

ਦੱਸ ਦਈਏ ਕਿ ਬੀਤੇ ਦਿਨ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਆਪਣੇ ਦਫਤਰ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਅਸਤੀਫੇ ਦੀ ਲਿਖਤੀ ਕਾਪੀ ਮੀਡੀਆ ਨੂੰ ਦਿਖਾਉਂਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਿਸ ਪਾਰਟੀ ਦਾ ਮੈਂ ਜਲਾਲਾਬਾਦ ‘ਚ ਅਧਾਰ ਬਣਾਇਆ, ਉਸ ਪਾਰਟੀ ਦੇ ਮੌਜੂਦਾ ਪ੍ਰਧਾਨ ਦੀਆਂ ਨੀਤੀਆਂ ਅਤੇ ਉਸ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਪਾਰਟੀ ਨੂੰ ਅਲਵਿਦਾ ਕਹਿਣਾ ਪੈ ਰਿਹਾ ਹੈ।

ਜਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਜਲਾਲਾਬਾਦ ਤੋਂ ਦੋ ਵਾਰ ਅਕਾਲੀ ਦਲ ਦੇ ਵਿਧਾਇਕ ਅਤੇ 2 ਵਾਰ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਸਾਂਸਦ ਰਹਿ ਚੁੱਕੇ ਹਨ ਤੇ ਹੁਣ ਉਹ ਫ਼ਿਰੋਜ਼ਪੁਰ ਤੋਂ ਮੌਜੂਦਾ ਸਾਂਸਦ ਵੀ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਤੋਂ ਵਿਧਾਇਕ ਸਨ।

]]>
MLA ਤੇ SHO ਦਾ ਮਾਮਲੇ ‘ਚ ਨਵਾਂ ਪੁਆੜਾ, ਸੀ.ਸੀ.ਟੀ.ਵੀ. ਵੀਡੀਓ ਖੋਲ੍ਹੇਗੀ ਅਸਲ ਰਾਜ਼! (ਵੀਡੀਓ) https://punjabi.newsd5.in/mla-%e0%a8%a4%e0%a9%87-sho-%e0%a8%a6%e0%a8%be-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%a8%e0%a8%b5%e0%a8%be%e0%a8%82-%e0%a8%aa%e0%a9%81%e0%a8%86%e0%a9%9c%e0%a8%be-%e0%a8%b8/ Tue, 20 Nov 2018 06:52:49 +0000 https://punjabi.newsd5.in/?p=35683 ਫਾਜ਼ਿਲਕਾ : ਘੁਬਾਇਆ ਆਡੀਓ ਵਾਇਰਲ ਮਾਮਲੇ ‘ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਆਇਆ ਹੈ, ਜਿਸ ਵਿਅਕਤੀ ਦੇ ਚਲਾਨ ਕਾਰਨ ਇਹ ਸਭ ਹੋਇਆ, ਉਹ ਵਿਅਕਤੀ ਕੁਲਦੀਪ ਕੁਮਾਰ ਇੱਕ ਵਾਰ ਫਿਰ ਤੋਂ ਮੀਡੀਆ ਸਾਹਮਣੇ ਆਇਆ ਹੈ। ਜਿਸ ਨੇ ਮਹਿਲਾ ਐੱਸ.ਐੱਚ.ਓ. ਲਵਮੀਤ ਕੌਰ ਤੇ ਵਿਰੋਧੀਆਂ ਧਿਰਾਂ ਨਾਲ ਮਿਲ, ਘੁਬਾਇਆ ਪਰਿਵਾਰ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਪੱਤਰਕਾਰਾਂ ਦੇ ਵਾਰ ਵਾਰ ਪੁੱਛਣ ਤੇ ਵੀ ਕੁਲਦੀਪ ਕੁਮਾਰ ਨੇ, ਇਸ ਸਾਜਿਸ਼ ‘ਚ ਸ਼ਾਮਿਲ ਲੋਕਾਂ ਦਾ ਨਾਮ ਨਹੀਂ ਦੱਸਿਆ ਪਰ ਉਸ ਨੇ ਐਨਾ ਜ਼ਰੂਰ ਕਿਹਾ ਕਿ ਸਮਾਂ ਆਉਣ ਤੋਂ ਉਹ ਸਭ ਦੇ ਚਿਹਰੇ ਜਨਤਾ ਸਾਹਮਣੇ ਲੈ ਕੇ ਆਵੇਗਾ।

Read Also ਆਹ ਮੁੰਡਾ MLA ਤੇ SHO ਦੇ ਪੁਆੜੇ ਦੀ ਜੜ੍ਹ, ਸੁਣੋ ਕੀ ਹੋਇਆ ਸੀ ਉਸ ਦਿਨ

ਕੁਲਦੀਪ ਕੁਮਾਰ ਦਾ ਇਲਜ਼ਾਮ ਹੈ ਕਿ ਉਸਦੇ ਮੋਟਰਸਾਈਕਲ ਤੇ ਨੰਬਰ ਪਲੇਟ ਹੋਣ ਦੇ ਬਾਵਜੂਦ ਵੀ ਉਸਦਾ ਨਾਜਾਇਜ਼ ਚਲਾਨ ਕੀਤਾ ਗਿਆ। ਜਿਸ ਕਾਰਨ ਉਸਨੇ ਹੁਣ ਆਰ.ਟੀ.ਆਈ. ਭਰ ਕੇ, ਥਾਣਾ ਸਿਟੀ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਮੰਗ ਕੀਤੀ ਹੈ।ਹਾਲਾਂਕਿ ਇਸ ਮਾਮਲੇ ਵਿੱਚ ਐੱਸ.ਐੱਚ.ਓ. ਲਵਮੀਤ ਕੌਰ ਕਿਸੇ ਵੀ ਤਰ੍ਹਾਂ ਰੰਜਿਸ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਕੁਲਦੀਪ ਕੁਮਾਰ ਵੱਲੋਂ ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ਼ ਮੰਗਣਾ ਅਤੇ ਆਡੀਓ ਵਾਈਰਲ ਕਰਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਣਾ। ਕਿਤੇ ਨਾ ਕਿਤੇ ਮਾਮਲੇ ਵਿੱਚ ਨਵਾਂ ਮੋੜ ਜ਼ਰੂਰ ਲੈ ਆਇਆ ਹੈ। ਹੁਣ ਦੇਖਣਾ ਹੋਵੇਗਾ ਕਿ ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ਼ ਕਦੋਂ ਤੱਕ ਬਾਹਰ ਆਉਂਦੀ ਹੈ ਅਤੇ ਫਿਰ ਉਸ ਫੁਟੇਜ਼ ਵਿੱਚੋਂ ਕੀ ਕੀ ਕੁੱਝ ਬਾਹਰ ਆਉਂਦਾ ਹੈ।

]]>
ਥਾਣੇਦਾਰਨੀ ਤੇ MLA ਵਿਚਾਲੇ ਫੇਰ ਖੜਕੀ (ਵੀਡੀਓ) https://punjabi.newsd5.in/sher-singh-ghubaya-son-viral-audio/ Fri, 16 Nov 2018 09:38:33 +0000 https://punjabi.newsd5.in/?p=35323 ਫਾਜ਼ਿਲਕਾ : ਫ਼ਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਫੋਨ ਕਰ ਕੇ ਧਮਕਾਉਣ ਵਾਲੀ ਐਸਐਚਓ ਨੇ ਇਸ ਮਾਮਲੇ ਉਤੇ ਸਫਾਈ ਦਿੱਤੀ ਹੈ।ਮਹਿਲਾ ਐਸਐਚਓ ਲਵਮੀਤ ਕੌਰ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਉਨ੍ਹਾਂ ਨੇ ਬਿਨਾ ਨੰਬਰ ਵਾਲਾ ਮੋਟਰਸਾਈਕਲ ਰੋਕਿਆ ਸੀ ਜਿਸ ਪਿੱਛੋਂ ਵਿਧਾਇਕ ਦਾ ਫੋਨ ਆਇਆ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਧਾਇਕ ਨਾਲ ਪਹਿਲਾਂ ਕੋਈ ਵਿਵਾਦ ਨਹੀਂ ਸੀ।

Read Also Mla ਦੀ ਥਾਣੇਦਾਰ ਨੇ ਕਰਾਈ ਤਸੱਲੀ ,ਵੇਖੋ MP ਘੁਬਾਇਆ ਦੇ Mla ਪੁੱਤ ਦੀ ਜ਼ੁਬਾਨ (ਵੀਡੀਓ)

ਵਿਧਾਇਕ ਨੇ ਫੋਨ ਕਰ ਕੇ ਉਸ ਨੂੰ ਧਮਕਾਇਆ, ਉਨ੍ਹਾਂ ਨੇ ਸਾਰੀ ਗੱਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤੀ ਹੈ, ਹੁਣ ਅਗਲੀ ਕਾਰਵਾਈ ਉਹੀ ਕਰਨਗੇ। ਉਧਰ ਜਦੋਂ ਆਡੀਓ ਵਾਇਰਲ ਹੋਣ ਤੋਂ ਬਾਅਦ ਐਮ.ਐਲ.ਏ. ਦਵਿੰਦਰ ਘੁਬਾਇਆ ਨਾਲ ਗੱਲਬਾਤ ਕੀਤੀ ਤਾਂ ਉਹਨ੍ਹਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋਂ

ਦੱਸ ਦਈਏ ਕਿ ਬੀਤੇ ਦਿਨੀਂ ਵਿਧਾਇਕ ਦਵਿੰਦਰ ਘੁਬਾਇਆ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ ਐਸਐਚਓ ਨੂੰ ਆਖ ਰਿਹਾ ਹੈ ਕਿ ਤੂੰ ਸਾਡੇ ਬੰਦਿਆਂ ਨੂੰ ਹੀ ਤੰਗ ਕਰਨ ਲੱਗੀ ਹੈ। ਕੀ ਮਰਜ਼ੀ ਹੈ ਤੇਰੀ..ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ। ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ। ਜਿਸ ਤੋਂ ਬਾਅਦ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਂਦਾ ਹੈ।

]]>
Mla ਦੀ ਥਾਣੇਦਾਰ ਨੇ ਕਰਾਈ ਤਸੱਲੀ ,ਵੇਖੋ MP ਘੁਬਾਇਆ ਦੇ Mla ਪੁੱਤ ਦੀ ਜ਼ੁਬਾਨ (ਵੀਡੀਓ) https://punjabi.newsd5.in/sher-singh-ghubaya/ Fri, 16 Nov 2018 05:48:58 +0000 https://punjabi.newsd5.in/?p=35271 ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਐੱਮ. ਐੱਲ. ਏ. ਪੁੱਤਰ ਦਵਿੰਦਰ ਸਿੰਘ ਘੁਬਾਇਆ ਵੱਲੋਂ ਲੇਡੀ ਐੱਸ. ਐੱਚ. ਓ ਲਵਮੀਤ ਕੌਰ ਨੂੰ ਧਮਕੀ ਦੇਣ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਦੋਹਾਂ ਵਿਚਾਲੇ ਕਿਸੇ ਦੇ ਦਸਤਾਵੇਜ਼ਾਂ ਨੂੰ ਮੰਗਣ ਬਾਰੇ ਗੱਲ ਕੀਤੀ ਜਾ ਰਹੀ ਹੈ। ਵਾਇਰਲ ਆਡੀਓ ‘ਚ ਦਵਿੰਦਰ ਸਿੰਘ ਘੁਬਾਇਆ ਲੇਡੀ ਐੱਚ. ਐੱਚ. ਓ. ਲਵਮੀਤ ਨੂੰ ਕਹਿ ਰਹੇ ਹਨ ਕਿ ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ।

Read Also ਸਿੱਖਾਂ ਦੇ ਕਾਤਲ ਥਾਣੇਦਾਰਾਂ ਨੂੰ ਸਜ਼ਾ, ਕਾਤਲਾਂ ਦੇ ਹੌਂਸਲੇ ਤਾਂ ਵੇਖੋ

ਇਸ ਤੋਂ ਬਾਅਦ ਲੇਡੀ ਐੱਸ. ਐੱਚ. ਓ. ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਨੇ ਬੋਲਦੇ ਹੋਏ ਕਿਹਾ ਕਿ ਤੂੰ ਐੱਸ. ਐੱਚ. ਓ. ਲੱਗੀ ਹੈ, ਕੋਈ ਰੱਬ ਤਾਂ ਨਹੀਂ ਲੱਗ ਗਈ। ਇਸ ਨੂੰ ਸੁਣ ਲੇਡੀ ਐੱਚ. ਐੱਚ. ਓ. ਤਰੀਕੇ ਨਾਲ ਗੱਲ ਕਰਨ ਲਈ ਕਹਿੰਦੀ ਹੈ ਅਤੇ ਘੁਬਾਇਆ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

]]>
ਹੁਣ ਵਾਰੀ ਢੀਂਡਸਾ ਤੇ ਸ਼ੇਰ ਸਿੰਘ ਘੁਬਾਇਆ ਦੀ? https://punjabi.newsd5.in/%e0%a8%b9%e0%a9%81%e0%a8%a3-%e0%a8%b5%e0%a8%be%e0%a8%b0%e0%a9%80-%e0%a8%a2%e0%a9%80%e0%a8%82%e0%a8%a1%e0%a8%b8%e0%a8%be-%e0%a8%a4%e0%a9%87-%e0%a8%b8%e0%a8%bc%e0%a9%87%e0%a8%b0-%e0%a8%b8%e0%a8%bf/ Mon, 12 Nov 2018 05:07:55 +0000 https://punjabi.newsd5.in/?p=34770 ਬ੍ਰਹਮਪੁਰਾ ਅਤੇ ਅਜਨਾਲਾ ਨੂੰ ਪੁੱਤਰਾਂ ਸਣੇ ਅਕਾਲੀ ਦਲ ‘ਚੋਂ ਬਾਹਰ ਕੱਢਣ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ। ਜਦਕਿ ਢੀਂਡਸਾ ਅਤੇ ਹੋਰ ਬਾਗ਼ੀ ਅਕਾਲੀਆਂ ‘ਤੇ ਵੀ ਤਲਵਾਰ ਲਟਕ ਰਹੀ ਹੈ। ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕੀਤਾ ਕਿ ਬ੍ਰਹਮਪੁਰਾ ਤੇ ਅਜਨਾਲਾ ਨੂੰ ਤਾਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ ਹੈ ਤੇ ਜਦੋਂ ਸਵਾਲ ਸ਼ੇਰ ਸਿੰਘ ਘੁਬਾਇਆ ਦਾ ਹੋਇਆ ਤਾਂ ਜਵਾਬ ਵੀ ਤੁਸੀਂ ਆਪ ਹੀ ਸੁਣ ਲੋ…

ਅਸਤੀਫ਼ਿਆਂ ਦੀ ਲਹਿਰ ਚਲਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ। ਢੀਂਡਸਾ ਤਾਂ ਮੰਨੇ ਨਹੀਂ, ਪਰ ਅਸਤੀਫ਼ਾ ਵੀ ਅਕਾਲੀ ਦਲ ਦੇ ਸਿਆਸੀ ਗਲਿਆਰਿਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜਿਸ ‘ਤੇ ਨਾ ਤਾਂ ਹੁਣ ਤੱਕ ਕੋਈ ਫ਼ੈਸਲਾ ਲਿਆ ਗਿਆ ਹੈ ਅਤੇ ਨਾ ਹੀ ਕੋਈ ਵਿਚਾਰ ਕਰਨ ਨੂੰ ਤਿਆਰ ਹੈ।

Read Also ਸੁਖਦੇਵ ਸਿੰਘ ਢੀਂਡਸਾ ਕੈਮਰੇ ਤੋਂ ਕਿਉਂ ਭੱਜ ਰਹੇ ਨੇ?

ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਤਾਂ ਸੁਖਬੀਰ ਬਾਦਲ ਨੂੰ ਵੇਖਣ ਨੂੰ ਤਿਆਰ ਨਹੀਂ। ਸੋ ਹੁਣ ਸੇਖਵਾਂ, ਬ੍ਰਹਮਪਰਾ ਅਤੇ ਅਜਨਾਲਾ ਨੂੰ ਪਾਰਟੀ `ਚੋਂ ਬਾਹਰ ਕੱਢ ਕੇ ਸੁਖਬੀਰ ਬਾਦਲ ਨੇ ਇਕ ਵਾਰ ਫੇਰ ਆਪਣੇ ਖ਼ਿਲਾਫ਼ ਝੰਡਾ ਚੁੱਕਣ ਵਾਲਿਆਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਪਾਰਟੀ ਨੂੰ ਮਹਿੰਗਾ ਪਵੇਗਾ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆ ਹੀ ਜਾਵੇਗਾ।

]]>