PunjabTop News

ਰਾਜਸਥਾਨ ਤੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇੱਕ ਵਾਰ ਫਿਰ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਰਾਜਸਥਾਨ ਤੋਂ ਈ-ਮੇਲ ਰਾਹੀਂ ਮਿਲੀ ਹੈ। ਇਸ ਤੋਂ ਪਹਿਲਾਂ ਵੀ ਇੰਸਟਾਗ੍ਰਾਮ ਆਦਿ ‘ਤੇ ਅਜਿਹੀਆਂ ਧਮਕੀਆਂ ਮਿਲ ਰਹੀਆਂ ਸਨ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ ਹੈ ਕਿ ਉਹ ਆਪਣੇ ਭਾਸ਼ਣ ਵਿੱਚ ਬਲਕੌਰ ਸਿੰਘ ਲਾਰੈਂਸ ਦਾ ਨਾਂ ਲੈਣਾ ਬੰਦ ਕਰੇ ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ। ਪੁਲਸ ਨੇ ਇਸ ਮਾਮਲੇ ‘ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਮੂਸੇਵਾਲਾ ਕਤਲ ਕੇਸਾਂ ਦੀਆਂ ਤਰੀਕਾਂ ’ਤੇ ਜਾਣਾ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਹੁਣ ਉਹ ਇਨਸਾਫ਼ ਦੀ ਮੰਗ ਲਈ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਵੀ ਨਹੀਂ ਜਾ ਰਹੇ ਹਨ। ਉਸ ਨੂੰ ਹੁਣ ਰੱਬ ਵਿਚ ਵਿਸ਼ਵਾਸ ਹੈ। ਦੋਸ਼ੀ ਨੂੰ ਸਿਰਫ਼ ਰੱਬ ਹੀ ਸਜ਼ਾ ਦੇਵੇਗਾ। ਉਹ ਹੁਣ ਰੱਬ ‘ਤੇ ਹੀ ਆਸਾਂ ਟਿਕਾਈ ਬੈਠਾ ਹੈ।19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਬਲਕੌਰ ਸਿੰਘ ਗੈਂਗਸਟਰ ਲਾਰੈਂਸ ਸਮੇਤ ਪੰਜਾਬ ਸਰਕਾਰ ‘ਤੇ ਵਰ੍ਹਿਆ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਜੇਲ ਤੋਂ ਮੋਬਾਇਲ ‘ਤੇ ਇੰਟਰਵਿਊ ਦੇ ਰਿਹਾ ਸੀ ਅਤੇ ਪੰਜਾਬ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਸਿੱਧੂ ਦੀ ਬਰਸੀ ‘ਤੇ ਉਸ ਦੇ ਸਮਰਥਕ ਇਕੱਠੇ ਨਾ ਹੋ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button