Breaking NewsD5 specialNewsSports

T20 ਵਰਲਡ ਕੱਪ ਨੂੰ ਲੈ ਕੇ ICC ਨੇ ਟਾਲਿਆ ਫੈਸਲਾ, ਰਿਚਰਡਸਨ ਨੇ ਕੀਤਾ ਫੈਸਲੇ ਦਾ ਸਵਾਗਤ

ਸਿਡਨੀ : ਆਸਟ੍ਰੇਲੀਆ ਦੇ ਗੇਂਦਬਾਜ ਕੇਨ ਰਿਚਰਡਸਨ ਨੇ ਟੀ20 ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਟਾਲਣ ਲਈ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਠੀਕ ਫ਼ੈਸਲਾ ਲੈਣ ਤੋਂ ਪਹਿਲਾਂ ਜਿਨ੍ਹਾਂ ਸੰਭਵ ਹੋਵੇ ਓਨਾ ਸਮਾਂ ਲੈਣਾ ਮਹੱਤਵਪੂਰਣ ਹੈ।ਦਰਅਸਲ ਇੱਕ ਕ੍ਰਿਕੇਟ ਵੈਬਸਾਈਟ ਨਾਲ ਗੱਲਬਾਤ ਦੌਰਾਨ ਰਿਚਰਡਸਨ ਨੇ ਕਿਹਾ ‘ਇਹ ਜਾਨਣਾ ਹਮੇਸ਼ਾ ਚੰਗਾ ਹੁੰਦਾ ਹੈ ਕਿ ਭਵਿੱਖ ‘ਚ ਕੀ ਹੋਣ ਵਾਲਾ ਹੈ ਪਰ ਫੈਸਲਾ ਕਰਨ ਲਈ ਅਸੀ ਜਿਨ੍ਹਾਂ ਸੰਭਵ ਹੋਵੇ ਓਨਾ ਸਮਾਂ ਲੈ ਸਕਦੇ ਹਾਂ ਅਤੇ ਇਹ ਮਹੱਤਵਪੂਰਣ ਹੈ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਫੈਸਲਾ ਕਰਨ ਦੀ ਕੋਈ ਜ਼ਲਦੀ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਇਹ ਠੀਕ ਫੈਸਲਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਇਸ ਬਿਮਾਰੀ ਨੂੰ ਕਾਫ਼ੀ ਚੰਗੀ ਤਰ੍ਹਾਂ ਨਾਲ ਰੋਕਿਆ ਹੈ। ਇਸ ਲਈ ਇਸ ਗਰਮੀ ਵਿੱਚ ਇੱਕੋ ਜਿਹੇ ਹਲਾਤਾਂ ‘ਚ ਕ੍ਰਿਕੇਟ ਦੇ ਪ੍ਰਬੰਧ ਨੂੰ ਲੈ ਕੇ ਕੁਝ ਸਕਾਰਾਤਮਕ ਮਾਹੌਲ ਬਣਿਆ ਹੈ।

Weather | ਪੰਜਾਬ ‘ਚ ਭਿਆਨਕ ਤੂਫ਼ਾਨ ਦੀ LIVE ਵੀਡੀਓ ਵਾਇਰਲ | ਵੇਖੋ ਕਿਵੇਂ ਬਿਜਲੀ ਦੇ ਖੰਭੇ ਤੋਂ ਬਚੀ ਜਾਨ

ਆਈਸੀਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਸਟ੍ਰੇਲੀਆ ‘ਚ ਅਕਤੂਬਰ – ਨਵੰਬਰ ‘ਚ ਹੋਣ ਵਾਲੇ ਟੀ20 ਵਿਸ਼ਵ ਕੱਪ ‘ਤੇ ਫੈਸਲਾ ਕਰਨ ਤੋਂ ਪਹਿਲਾਂ ਅਜੇ ਇੱਕ ਮਹੀਨਾ ਹੋਰ ਇੰਤਜ਼ਾਰ ਕਰੇਗਾ। ਆਸਟ੍ਰੇਲੀਆਈ ਟੀ20 ਟੀਮ ਦੇ ਅਹਿਮ ਮੈਂਬਰ ਰਿਚਰਡਸਨ ਨੇ ਕਿਹਾ ਕਿ ਅਜੇ ਫੈਸਲਾ ਕਰਨ ‘ਚ ਕਿਸੇ ਤਰ੍ਹਾਂ ਦੀ ਜ਼ਲਦੀ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button