EntertainmentSportsTop News

T 20 World Cup 2022: ਭਾਰਤ-ਪਾਕਿਸਤਾਨ ਦੇ ਮਹਾਮੁਕਾਬਲੇ ਨੂੰ ਲੈ ‘The Rock’ ਵੀ ਕਰ ਰਿਹਾ ਹੈ ਬੇਸਬਰੀ ਨਾਲ ਇੰਤਜ਼ਾਰ

ਨਵੀਂ ਦਿੱਲੀ : ਇਸ ਵਾਰ ਟੀ-20 ਵਿਸ਼ਵ ਕੱਪ ਆਸਟ੍ਰੇਲਿਆ ਵਿਖੇ ਹੋ ਰਿਹਾ ਹੈ।  ਟੀ-20 ਵਿਸ਼ਵ ਕੱਪ ਦੇ ਰਾਊਂਡ-12 ‘ਚ ਭਾਰਤ ਦਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤ-ਪਾਕਿਸਤਾਨ ਵਿਚਾਲੇ ਮੈਚ ਇੰਤਜ਼ਾਰ ਹਰ ਕੋਈ ਕਰਦਾ ਹੈ , ਪਰ ਇਹ ਮੈਚ ਉਸ ਵੇਲੇ ਬਹੁਤ ਖ਼ਾਸ ਹੋ ਜਾਂਦਾ ਹੈ ਜਦੋਂ ਦੋਹੇ ਧਿਰ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਣ। ਭਾਰਤ-ਪਾਕਿਸਤਾਨ ਵਿਚਾਲੇ ਮੈਚ ਨੂੰ ਦੇਖਣ ਲਈ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਹੀ ਨਹੀਂ ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਦੇ ਸੁਪਰਸਟਾਰ ਦ ਰੌਕ (ਡਵੇਨ ਜਾਨਸਨ) ਨੇ ਇਸ ਮੈਚ ਨੂੰ ਦੇਖਦੇ ਹੋਏ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ।

ਚੋਰਾਂ ਦੀ ਖੰਭੇ ਨਾਲ ਬੰਨ੍ਹਕੇ ਕਰਵਾਈ ਤਸੱਲੀ, ਲੋਕਾਂ ਨੇ ਖੁੱਲ੍ਹਕੇ ਕੀਤੀ ਸਰਵਿਸ

ਦਰਅਸਲ ਬ੍ਰਾਡਕਾਸਟਰ ਚੈਨਲ ਸਟਾਰ ਸਪੋਰਟਸ ‘ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ 20 ਸੈਕਿੰਡ ਦੀ ਹੈ। ਇਸ ਵੀਡੀਓ ‘ਚ ਸੰਦੇਸ਼ ਦਿੰਦੇ ਹੋਏ ਦ ਰੌਕ ਨੇ ਕਿਹਾ, ‘ਜਦੋਂ ਦੁਨੀਆ ਦੇ ਦੋ ਸਭ ਤੋਂ ਵੱਡੇ ਵਿਰੋਧੀ ਆਪਸ ‘ਚ ਟਕਰਾ ਜਾਣਗੇ ਤਾਂ ਪੂਰੀ ਦੁਨੀਆ ਢਹਿ-ਢੇਰੀ ਹੋ ਜਾਵੇਗੀ। ਇਹ ਸਿਰਫ਼ ਇੱਕ ਕ੍ਰਿਕਟ ਮੈਚ ਤੋਂ ਵੱਧ ਹੋਣ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਦੇ ਮਹਾਨ ਮੈਚ ਦਾ ਸਮਾਂ ਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button