IndiaNewsSports

T-20 ਟੀਮ ਤੋਂ ਕਿਉਂ ਕਰ ਦਿੱਤੀ ਗਈ ਧੋਨੀ ਦੀ ਛੁੱਟੀ ?

ਨਵੀਂ ਦਿੱਲੀਂ : ਵੈਸਟਇੰਡੀਜ਼ ਅਤੇ ਇਸ ਸਾਲ ਦੇ ਅਖੀਰ ‘ਚ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਦੋਨੋ ਟੀ-20 ਸੀਰੀਜ ਦੇ ਸ਼ੁੱਕਰਵਾਰ ਨੂੰ 16 ਮੈਂਬਰੀ ਦੋ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਵਿਕੇਟਕੀਪਰ ਬੱਲੇਬਾਜ ਮਹਿੰਦਰ ਸਿੰਘ ਧੌਨੀ ਨੂੰ ਇਨ੍ਹਾਂ ਦੋਨਾਂ ਹੀ ਟੀਮਾਂ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। T20I series ਕਪਤਾਨ ਵਿਰਾਟ ਕੋਹਲੀ ਨੂੰ ਚਾਰ ਨਵੰਬਰ ਤੋਂ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋਣ ਵਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ ਲਈ ਆਰਾਮ ਦਿੱਤਾ ਗਿਆ ਹੈ। ਕੋਹਲੀ ਦੀ ਗੈਰਮੌਜੂਦਗੀ ‘ਚ ਰੋਹਿਤ ਸ਼ਰਮਾ ਟੀਮ ਦੀ ਅਗਵਾਈ ਕਰਣਗੇ। ਹਾਲਾਂਕਿ, ਕੋਹਲੀ ਇਸ ਸਾਲ ਦੇ ਅਖੀਰ ‘ਚ ਆਸਟ੍ਰੇਲੀਆ ਦੇ ਖਿਲਾਫ ਹੋਣ ਵਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ ਵਿੱਚ ਵਾਪਸੀ ਕਰਣਗੇ।T20I ਸੀਰੀਜ਼ ਬੀਸੀਸੀਆਈ ਦੀ ਚੌਣ ਕਮੇਟੀ ਨੇ ਇਸ ਅਹਿਮ ਦੌਰੇ ਲਈ 18 ਮੈਂਬਰੀ ਟੀਮ ਦੀ ਚੌਣ ਕੀਤੀ ਹੈ।

Read Also ਸੈਫ ਚੈਂਪੀਅਨਸ਼ਿਪ ‘ਚ ਭਾਰਤੀ ਅੰਡਰ-15 ਮਹਿਲਾ ਟੀਮ ਚੈਂਪੀਅਨ ਬਣੀ

ਕੋਹਲੀ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ ਵਿੱਚ ਵੀ ਟੀਮ ਦੀ ਅਗਵਾਈ ਕਰਣਗੇ , ਨਾਲ ਹੀ ਕੇਦਾਰ ਜਾਧਵ ਨੂੰ ਵੈਸਟਇੰਡੀਜ਼ ਖਿਲਾਫ ਜਾਰੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਅਖੀਰ ਦੋ ਮੈਚਾਂ ਲਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਵੈਸਟ ਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਸ਼ਰੇਆਸ ਅਯੀਰ, ਰਿਸ਼ਭ ਪੰਤ (ਵਿਕਟਕੀਪਰ), ਕੁਨਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਯੁਵਿਨਦਰ ਸਿੰਘ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਸ਼ਾਹਬਾਜ਼ ਨਦੀਮ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button