Breaking NewsD5 specialIndiaNewsTop News

Swachh Survekshan 2021:Chhattisgarh ਨੂੰ ਤੀਜੀ ਵਾਰ ਸਰਵੋਤਮ ਸਵੱਛ ਰਾਜ ਦਾ ਪੁਰਸਕਾਰ, ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ਨੀਵਾਰ ਨੂੰ 342 ਸ਼ਹਿਰਾਂ ਨੂੰ ਸਨਮਾਨਿਤ ਕਰਨਗੇ। ਜਾਣਕਾਰੀ ਅਨੁਸਾਰ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਅੱਜ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ਵਿਖੇ ‘ਸਵੱਛ ਅੰਮ੍ਰਿਤ ਮਹੋਤਸਵ’ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਖੱਟਰ ਦੇ ਘਰ ਪਹੁੰਚੇ ਕਿਸਾਨ, ਫਿਰ ਪਾਈਆਂ ਧੂੰਮਾਂ, ਕੋਠਿਆਂ ‘ਤੇ ਚੜ੍ਹੇ ਲੋਕ D5 Channel Punjabi

ਸਫਾਈ ਕਰਮਚਾਰੀਆਂ ਨੂੰ ਕੀਤੀ ਜਾਵੇਗੀ ਸ਼ਰਧਾਂਜਲੀ ਭੇਂਟ

ਦੱਸ ਦੇਈਏ ਕਿ ਇਸ ਪ੍ਰੋਗਰਾਮ ‘ਚ ‘ਸਫਾਈਮਿੱਤਰ ਸੁਰੱਖਿਆ ਚੈਲੇਂਜ’ ਦੇ ਤਹਿਤ ਸਫਾਈ ਕਰਮਚਾਰੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਮੰਤਰਾਲੇ ਮੁਤਾਬਕ ਇਹ ਪਹਿਲ ਸਾਲ 2016 ‘ਚ ਸ਼ੁਰੂ ਕੀਤੀ ਗਈ ਸੀ।ਉਸ ਸਮੇਂ ਦੌਰਾਨ 73 ਵੱਡੇ ਸ਼ਹਿਰਾਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ 2021 ਵਿੱਚ 4,320 ਸ਼ਹਿਰਾਂ ਨੇ ਭਾਗ ਲਿਆ।ਇਸ ਦੇ ਨਾਲ ਹੀ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸ ਸਾਲ ਦੇ ਸਰਵੇਖਣ ਦੀ ਸਫਲਤਾ ਦਾ ਮੁਲਾਂਕਣ ਨਾਗਰਿਕਾਂ ਤੋਂ ਮਿਲੇ ਫੀਡਬੈਕ ਦੀ ਗਿਣਤੀ ਦੇ ਆਧਾਰ ‘ਤੇ ਕੀਤਾ ਗਿਆ ਹੈ ਅਤੇ ਇਸ ਵਾਰ ਪੰਜ ਕਰੋੜ ਤੋਂ ਜ਼ਿਆਦਾ ਫੀਡਬੈਕ ਪ੍ਰਾਪਤ ਹੋਏ ਹਨ।

CM ਚੰਨੀ ਦਾ ਹੋਰ ਵੱਡਾ ਧਮਾਕਾ, ਕੈਬਨਿਟ ‘ਚ ਸ਼ਾਮਲ ਕੀਤੇ 2 ਨਵੇਂ ਮੰਤਰੀ, ਤੁਰੰਤ ਲਿਆ ਫੈਸਲਾ D5 Channel Punjabi

ਛੱਤੀਸਗੜ੍ਹ ਨੂੰ ਸਰਵੋਤਮ ਸਵੱਛ ਰਾਜ ਦਾ ਪੁਰਸਕਾਰ ਮਿਲਿਆ

ਇਸ ਦੇ ਨਾਲ ਹੀ ਛੱਤੀਸਗੜ੍ਹ ਨੂੰ ਸਰਵੋਤਮ ਸਵੱਛ ਰਾਜ ਲਈ ਰਾਸ਼ਟਰਪਤੀ ਵੱਲੋਂ ਸਵੱਛਤਾ ਪੁਰਸਕਾਰ ਦਿੱਤਾ ਗਿਆ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪੁਰਸਕਾਰ ਪ੍ਰਾਪਤ ਕੀਤਾ। ਦੱਸ ਦੇਈਏ ਕਿ ਛੱਤੀਸਗੜ੍ਹ ਨੂੰ ਤੀਜੀ ਵਾਰ ਇਹ ਸਨਮਾਨ ਮਿਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button