Supreme Court ਦੇ Judge Justice Mohan M . Shantanagoudar ਦਾ ਦੇਹਾਂਤ
ਨਵੀਂ ਦਿੱਲੀ : ਸੁਪ੍ਰੀਮ ਕੋਰਟ ਦੇ ਜੱਜ ਜਸਟਿਸ ਮੋਹਨ ਐਮ. ਸ਼ਾਂਤਨਗੌਦਰ ਦਾ ਦੇਹਾਂਤ ਹੋ ਗਿਆ ਹੈ। ਉਹ 62 ਸਾਲ ਦੇ ਸਨ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਪ੍ਰਾਈਵੇਟ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸ ਦਈਏ ਕਿ ਉਨ੍ਹਾਂ ਦੇ ਦੇਹਾਂਤ ਦੀ ਖਬਰ ਕੱਲ ਦੁਪਹਿਰ ਤੋਂ ਬਾਅਦ ਆਈ ਸੀ ਪਰ ਸ਼ਾਮ ਤਕ ਅਦਾਲਤ ਦੇ ਸੂਤਰਾਂ ਵਲੋਂ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਗਿਆ ਸੀ ਪਰ ਦੇਰ ਰਾਤ ਜੱਜ ਸ਼ਾਂਤਨਗੌਦਰ ਦੇ ਦੇਹਾਂਤ ਦੀ ਇਕ ਵਾਰ ਫਿਰ ਖਬਰ ਆਈ ਜਿਸ ਦੀ ਪੁਸ਼ਟੀ ਰਜਿਸਟਰਾਰ ਦਫਤਰ ਦੇ ਸੂਤਰਾਂ ਵੱਲੋਂ ਕੀਤੀ ਗਈ। ਜੱਜ ਸ਼ਾਂਤਨਗੌਦਰ ਨੂੰ ਫੇਫੜਿਆਂ ’ਚ ਇਨਫੈਕਸ਼ਨ ਦੇ ਚੱਲਦਿਆਂ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਆਈ . ਸੀ . ਯੂ . ’ਚ ਸਨ। ਸ਼ਨੀਵਾਰ ਦੇਰ ਰਾਤ ਤਕ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਸੀ।
ਲਾਕਡਾਊਨ ‘ਚ ਕਿਸਾਨਾਂ ਨੇ ਕਰਤਾ ਵੱਡਾ ਕੰਮ ! ਸਰਕਾਰਾਂ ਦੀ ਉੱਡੀ ਨੀਂਦ ! ਕੀਤਾ ਵੱਡਾ ਐਲਾਨ !
ਦੱਸ ਦਈਏ ਕਿ ਜੱਜ ਸ਼ਾਂਤਨਗੌਦਰ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆਸੀ । ਉਨ੍ਹਾਂ ਦਾ ਇਹ ਕਾਰਜਕਾਲ 5 ਮਈ 2023 ਤਕ ਸੀ । ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਰਹਿਣਵਾਲੇ ਜੱਜ ਸ਼ਾਂਤਨਗੌਦਰ ਸੁਪਰੀਮ ਕਰੋਟ ਲਈ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਕੇਰਲ ਹਾਈ ਕੋਰਟ ਦੇ ਮੁੱਖ ਜੱਜ ਸਨ । ਉਨ੍ਹਾਂ 5 ਸਤੰਬਰ 1980 ਨੂੰ ਵਕਾਲਤ ਪੇਸ਼ਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੂੰ 12 ਮਈ 2003 ਨੂੰ ਕਰਨਾਟਕ ਹਾਈ ਕੋਰਟ ਦਾ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.