Breaking NewsD5 specialNewsPunjabTop News

Sunil Jakhar ਨੇ ਛੱਡੀ ਕਾਂਗਰਸ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਫੇਸਬੁੱਕ ‘ਤੇ ਲਾਈਵ ਹੁੰਦਿਆਂ ਵੱਡਾ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਾਂਗਰਸ ‘ਤੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਇਕ ਮੁੱਖ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਦੈਪੁਰ ‘ਚ ਲਾਇਆ ਗਿਆ ਚਿੰਤਨ ਕੈਂਪ ਅਸਲ ‘ਚ ਚਿੰਤਾ ਵਾਲਾ ਕੈਂਪ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ‘ਚ ਚੋਣਾਂ ਦੇ ਸਮੇਂ ਹਰੀਸ਼ ਰਾਵਤ ਨੂੰ ਇਕ ਪਾਸੇ ਪੰਜਾਬ ਦਾ ਪ੍ਰਭਾਰੀ ਬਣਾ ਦਿੱਤਾ ਗਿਆ, ਦੂਜੇ ਪਾਸੇ ਉੱਤਰਾਖੰਡ ‘ਚ ਚੋਣਾਂ ਸਨ।

ਸਰਕਾਰ ਨੂੰ ਪਈ ਨਵੀਂ ਬਿਪਤਾ! ‘ਆਪ’ ਦੇ ਲੀਡਰ ਹੋਏ ਬਾਗੀ! ਚੋਣਾਂ ਦੀ ਤਿਆਰੀ ’ਚ BJP | D5 Channel Punjabi

ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਂਦਾ ਪਰ ਉਸ ਸਮੇਂ ਤਾਂ ਉਨ੍ਹਾਂ ਕੋਲ ਕੋਈ ਅਹੁਦਾ ਹੀ ਨਹੀਂ ਸੀ। ਜਾਖੜ ਨੇ ਕਿਹਾ ਕਿ ਦਿਲ ਤੋੜਨ ਦਾ ਵੀ ਇਕ ਸਲੀਕਾ ਹੁੰਦਾ ਹੈ ਪਰ ਜਿਸ ਤਰ੍ਹਾਂ ਕਾਂਗਰਸ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ, ਇਹ ਤਾਂ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਮੈਂ ਜਿੱਥੇ ਹਾਂ, ਉੱਥੇ ਹੀ ਖੜ੍ਹਾ ਰਹਾਂਗਾ।

Faridkot Latest News : ਬਿਨ੍ਹਾਂ ਚੋਣਾਂ ਤੋਂ ‘AAP’ ਦਾ ਬਣਿਆ ਪਹਿਲਾ ਸਰਪੰਚ | D5 Channel Punjabi

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੈਨੂੰ ਨੋਟਿਸ ਤਾਂ ਦੇ ਦਿੱਤਾ ਪਰ ਨੋਟਿਸ ਦੇਣ ਦਾ ਕਾਰਨ ਤਾਂ ਦੱਸੋ, ਮੇਰਾ ਕਸੂਰ ਤਾਂ ਦੱਸੋ ਕੀ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕਿਹਾ ਕਿ ਕਾਂਗਰਸ ਤੁਹਾਡੇ ਤੋਂ ਬਿਨਾਂ ਨਹੀਂ ਚੱਲ ਸਕਦੀ ਅਤੇ ਇਹ ਤੁਹਾਨੂੰ ਦੇਖਣਾ ਪਵੇਗਾ ਕਿ ਪਾਰਟੀ ਨੂੰ ਕਿਵੇਂ ਚਲਾਉਣਾ ਹੈ। ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਬਹੁਤ ਚੰਗੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਥਾਂ ‘ਤੇ ਕੋਈ ਹੋਰ ਵਿਅਕਤੀ ਹੁੰਦਾ ਤਾਂ ਇਹ ਤੋੜ-ਵਿਛੋੜਾ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।

Punjab Congress Dispute : Sunil Jakhar ਕੱਢੇਗਾ ਮਨ ਦੀ ਭੜਾਸ!, ਮਾਪਿਆਂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ,

ਉਨ੍ਹਾਂ ਕਿਹਾ ਕਿ ਪਾਰਟੀ ਚਲਾਉਣ ਲਈ ਚਾਪਲੂਸ ਲੋਕਾਂ ਤੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਕਮਾਨ ਖ਼ੁਦ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਦਾ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ, ਉਸੇ ਦਿਨ ਤੋਂ ਉਨ੍ਹਾਂ ਦਾ ਕਾਂਗਰਸ ਨਾਲ ਰਿਸ਼ਤਾ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਚੰਗੇ ਵਿਅਕਤੀਆਂ ਨੂੰ ਪਛਾਨਣਾ ਪਵੇਗਾ। ਸੁਨੀਲ ਜਾਖੜ ਨੇ ਇਸ ਮੌਕੇ ਅੰਬਿਕਾ ਸੋਨੀ ‘ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button