Breaking NewsD5 specialIndiaNewsTop News

PM Modi ਨੇ ਰਾਜਘਾਟ ਪਹੁੰਚ ਕੇ ਰਾਸ਼ਟਰਪਿਤਾ Mahatma Gandhi ਨੂੰ ਦਿੱਤੀ ਸ਼ਰਧਾਂਜ਼ਲੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ ਜੈਯੰਤੀ ‘ਤੇ ਸ਼ਰਧਾਂਜ਼ਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤਾ ਕਰਦਾ ਰਹੇਗਾ।

Khabran Da Sira🔴LIVE : ਕੈਪਟਨ ਬਣਾਊ ਨਵੀਂ ਪਾਰਟੀ ! ਕਿਸਾਨਾਂ ਨੇ ਘੇਰਿਆ ਉਪ ਮੁੱਖ ਮੰਤਰੀ, ਕੁੱਟਿਆ ਥਾਣੇਦਾਰ !

ਮੋਦੀ ਨੇ ਟਵੀਟ ਕੀਤਾ,‘‘ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਮ ਜਯੰਤੀ ’ਤੇ ਸ਼ਰਧਾਂਜਲੀ। ਪੂਜਯ ਬਾਪੂ ਦਾ ਜੀਵਨ ਅਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇਗਾ।’’ ਉਨ੍ਹਾਂ ਕਿਹਾ,‘‘ਗਾਂਧੀ ਜਯੰਤੀ ’ਤੇ ਮੈਂ ਬਾਪੂ ਨੂੰ ਨਮਨ ਕਰਦਾ ਹਾਂ।’’ ਬਾਅਦ ’ਚ ਪ੍ਰਧਾਨ ਮੰਤਰੀ ਰਾਜਧਾਨੀ ਦੇ ਰਾਜਘਾਟ ਸਥਿਤ ਬਾਪੂ ਦੇ ਸਮਾਧੀ ਸਥਾਨ ਵੀ ਗਏ ਅਤੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਬਾਪੂ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ’ਚ 2 ਅਕਤੂਬਰ 1869 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਗਾਂਧੀ ਜਯੰਤੀ ਦੇ ਨਾਲ ਹੀ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ’ਚ ਵੀ ਮਨਾਇਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button