Breaking NewsD5 specialNewsPoliticsPunjab

ਸੁਖਬੀਰ ਬਾਦਲ ਦੀ ਨਵੀਂ ਗੇਮ ! (ਵੀਡੀਓ)

ਅੰਮ੍ਰਿਤਸਰ : ਚਾਰੇ ਪਾਸਿਓ ਘਿਰੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਵਿਰੋਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪਾਰਟੀ ‘ਚੋਂ ਬਰਖਾਸਤ ਕੀਤੇ ਗਏ ਟਕਸਾਲੀ ਆਗੂਆਂ ਵੱਲੋਂ ਬਾਦਲਾਂ ਖਿਲਾਫ ਖੂਬ ਭੜਾਸ ਕੱਢੀ ਜਾ ਰਹੀ ਹੈ ਪਰ ਦੂਜੇ ਪਾਸੇ ਬਰਖਾਸਤ ਟਕਸਾਲੀ ਆਗੂਆਂ ਵੱਲੋਂ ਪਾਰਟੀ ਤੇ ਸੁਖਬੀਰ ਬਾਦਲ ਖਿਲਾਫ ਬੋਲਣ ‘ਤੇ ਐਸਜੀਪੀਸੀ ਮੈਂਬਰ ਤੇ ਅਕਾਲੀ ਆਗੂਆਂ ਨੇ ਸਖਤ ਨੋਟਿਸ ਲਿਆ ਹੈ। ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਆਗੂਆਂ ਤੇ ਐਸਜੀਪੀਸੀ ਮੈਂਬਰਾਂ ਨੇ ਬਰਖਾਸਤ ਟਕਸਾਲੀ ਆਗੂਆਂ ‘ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੇ ਰਹਿਣ ਦੀ ਗੱਲ ਆਖੀ ਹੈ।

Read Also ਸੁਣੋ ਸੁਖਬੀਰ ਬਾਦਲ ਤੇ ਬ੍ਰਹਮਪੁਰਾ ਦਾ ਕੱਚਾ ਚਿੱਠਾ!

ਇਸ ਦੇ ਨਾਲ ਹੀ ਬ੍ਰਹਮਪੁਰਾ ਵੱਲੋਂ ਦਰਬਾਰ ਸਾਹਿਬ ਵਿੱਚ ਲਗਵਾਏ ਗਏ ਮੈਨੇਜਰ ਨੂੰ ਅਹੁਦੇ ਤੋਂ ਖਾਰਜ ਕਰਨ ਬਾਰੇ ਜਦੋਂ ਐਸਜੀਪੀਸੀ ਮੈਂਬਰ ਵੱਲੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਖਾਰਜ ਕਰਵਾਇਆ ਜਾਵੇਗਾ। ਬ੍ਰਹਮਪੁਰਾ ਦੇ ਨਾਲ ਨਾਲ ਐਸਜੀਪੀਸੀ ਮੈਂਬਰ ਭਾਈ ਅਮਰੀਕ ਸਿੰਘ ਨੇ ਕਾਂਗਰਸ ਉੱਤੇ ਵੀ ਖੂਬ ਤੰਜ ਕਸੇ। ਇਸ ਦੇ ਨਾਲ ਅਕਾਲੀ ਆਗੂ ਦਵਿੰਦਰ ਸਿੰਘ ਤੇ ਸੁਮਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਉਹ ਹਮੇਸਾਂ ਹੀ ਪਾਰਟੀ ਦੇ ਨਾਲ ਨੇ ਜਿਸ ਤਰ੍ਹਾਂ ਪਾਰਟੀ ਦਾ ਹੁਕਮ ਹੋਵੇਗਾ ਉਸ ਨੂੰ ਮੰਨ ਕੇ ਪਾਰਟੀ ਦੇ ਨਾਲ ਚੱਲਣਗੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਐਸਜੀਪੀਸੀ ਮੈਂਬਰ ਤੇ ਅਕਾਲੀ ਆਗੂਆਂ ਵੱਲੋਂ ਬਾਗੀ ਟਕਸਾਲੀ ਆਗੂਆਂ ‘ਤੇ ਸਾਧੇ ਗਏ ਨਿਸ਼ਾਨਿਆਂ ਦਾ ਟਕਸਾਲੀ ਆਗੂਆਂ ਵੱਲੋਂ ਕੀ ਜਵਾਬ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button