PunjabTop News

ਫੀਸ ਨਾ ਭਰਨ ਕਾਰਨ ਵਿਦਿਆਰਥੀਆਂ ਨੂੰ ਪੇਪਰਾਂ ‘ਚ ਨਹੀਂ ਬੈਠਣ ਤੋਂ ਰੋਕਿਆ

Students were prevented from sitting for papers due to non-payment of fees

 ਫਿਰੋਜ਼ਪੁਰ : ਖ਼ਬਰ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਸਕੂਲ ਦੇ ਸਟਾਫ ਨੇ ਵਿਦਿਆਰਥੀਆ ਨੂੰ ਫੀਸ ਨਾ ਭਰਨ ‘ਤੇ ਪੇਪਰਾਂ ਚ ਬਿਠਾਉਣ ਤੋਂ ਮਨ੍ਹਾ ਕਰ ਦਿੱਤਾ। ਸਕੂਲ ਫੀਸ ‘ਤੇ  ਬੱਚਿਆ ਦੇ ਮਾਪਿਆ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ ‘ਤੇ ਉਹ ਸਕੁੂਲ ਦੀਆਂ ਜਾਇਜ਼ ਫੀਸਾਂ ਦੇ ਰਹੇ ਹਨ ਪਰ ਸਕੂਲ ਅਮਲੇ ਵੱਲੋਂ ਵਿਦਿਆਰਥੀਆਂ ਉੱਪਰ ਵਾਧੂ ਫੀਸਾਂ ਥੋਪੀਆਂ ਜਾ ਰਹੀਆਂ ਹਨ।

Punjab Police ਦੀ ਵੱਡੀ ਕਾਰਵਾਈ! ਗੈਂਗਸਟਰਾਂ ‘ਤੇ ਪੈ ਗਿਆ ਛਾਪਾ! ਚਾਰੇ ਪਾਸੇ ਮਚਿਆ ਹੜਕੰਪ | D5 Channel Punjabi

ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਓਹਨਾ ਕੋਲ ਰੋਲ ਨੰਬਰ ਨਹੀਂ ਸਨ, ਜਿਸ ਕਰਕੇ ਅਧਿਆਪਕਾਂ ਵੱਲੋਂ ਓਹਨਾ ਨੂੰ ਕਲਾਸ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਉਥੇ ਹੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਿਸੇ ਵੀ ਵਿਦਿਆਰਥੀ ਤੋਂ ਵਾਧੂ ਫੀਸ ਨਹੀਂ ਲਈ ਜਾ ਰਹੀ ਅਤੇ ਜਿੰਨਾ ਵਿਦਿਆਰਥੀਆਂ ਨੇ ਸਕੂਲ ਫੀਸ ਨਹੀਂ ਭਰੀ ਉਹਨਾਂ ਨੂੰ ਪੇਪਰਾਂ ਚ ਬਿਠਾਇਆ ਜਾਵੇਗਾ ਅਤੇ ਤਿੰਨ ਪੜਾਅ ਵਿਚ ਮਾਰਚ ਮਹੀਨੇ ਤੱਕ ਫੀਸ ਭਰਨ ਦਾ ਸ਼ਮਾ ਦਿੱਤਾ ਜਾਵੇਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button