PunjabTop News

SSP Chandigarh Controversy : ਰਾਜਪਾਲ ਦਾ ਮੁੱਖ ਮੰਤਰੀ ਮਾਨ ਨੂੰ ਜਵਾਬ, ਅਧਿਕਾਰੀਆਂ ਨੂੰ ਦਿੱਤੀ ਸੀ ਪਹਿਲਾਂ ਜਾਣਕਾਰੀ : ਰਾਜਪਾਲ

ਚੰਡੀਗੜ੍ਹ : ਚੰਡੀਗੜ੍ਹ ਦੇ ਐਸਐਸਪੀ ਦੇ ਤਬਾਦਲੇ ਦਾ ਮਾਮਲਾ ਸੁਰਖੀਆਂ ‘ਚ ਹੈ । ਹਾਲਾਂਕਿ ‘ਆਪ’ ਵੱਲੋਂ ਇਸ ਨੂੰ ਪੰਜਾਬ ਦੇ ਹੱਕਾਂ ‘ਤੇ ਇਕ ਹੋਰ ਡਾਕਾ ਕਰਾਰ ਦਿੱਤਾ ਗਿਆ ਹੈ। ਕਿਉਂਕਿ ਐਸਐਸਪੀ ਕੁਲਦੀਪ ਸਿੰਘ ਚਹਿਲ ਦੀ ਥਾਂ ਹਰਿਆਣਾ ਕੈਡਰ ਦੇ ਅਧਿਕਾਰੀ ਨੂੰ ਚੰਡੀਗੜ੍ਹ ਦਾ ਐਸਐਸਪੀ ਲਗਾਇਆ ਗਿਆ ਹੈ। ਹੁਣ ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਨੇ ਇਸ ਮਾਮਲੇ ਨੂੰ ਨਵਾਂ ਮੋੜ ਦੇ ਦਿਤਾ ਹੈ । ਉਹਨਾਂ ਲਿਖਿਆ ਹੈ ਕਿ ਉਹਨਾ ਨੇ ਕੁਲਦੀਪ ਚਹਿਲ ਬਾਰੇ ਫੋਨ ‘ਤੇ ਸੂਚਿਤ ਕੀਤਾ ਸੀ । ਜਿਸ ਤੋਂ ਬਾਅਦ ਮੁੱਖ ਸਕਤਰ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ।

ਦੀਪਿਕਾ ਪਾਦੂਕੋਣ ਨੇ ਛੇੜਿਆ ਕਲੇਸ਼, ਮਗਰ ਪਈ ਬੀਜੇਪੀ, ਹੋਵੇਗੀ ਵੱਡੀ ਕਾਰਵਾਈ | D5 Channel Punjabi

ਜਿਸ ‘ਚ ਐਸਐਸਪੀ ਚਹਿਲ ਨੂੰ ਵਾਪਸ ਪੰਜਾਬ ਭੇਜਣ ਦੀ ਜਾਣਕਾਰੀ ਦਿਤੀ ਗਈ ਸੀ । ਨਾਲ ਹੀ ਰਾਜਪਾਲ ਨੇ ਸੀਐਮ ਮਾਨ ਨੂੰ ਲਿਖਿਆ ਹੈ ਕਿ ਤੁਸੀਂ ਗੁਜਰਾਤ ਚੋਣਾਂ ‘ਚ ਰੁਝੇ ਹੋਏ ਸੀ। ਇਸ ਲਈ ਤੁਹਾਡੇ ਨਾਲ ਸੰਪਰਕ ਕਰਨਾ ਸੰਭਵ ਨਹੀਂ ਹੋ ਸਕਿਆ । ਨਾਲ ਹੀ ਰਾਜਪਾਲ ਨੇ ਪੰਜਾਬ ਹਰਿਆਣਾ ਦੇ ਮੁੱਦੇ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਕਿਹੇ ਕਿ ਤੁਸੀਂ ਇਸ ਸਬੰਧ ਵਿੱਚ ਪੰਜਾਬ ਹਰਿਆਣਾ ਦਾ ਬੇਲੋੜਾ ਮੁੱਦਾ ਵੀ ਉਠਾਇਆ ਹੈ ਜੋ ਕਿ ਇੱਕ ਜਾਂ 2 ਹਫਤੇ ਲਈ ਬਹੁਤ ਹੀ ਥੋੜ੍ਹੇ ਸਮੇਂ ਲਈ ਐਡਹਾਕ ਨਿਯੁਕਤੀ ਦੇ ਮਾਮਲੇ ਵਿੱਚ ਹੈ।, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਪੱਤਰ ਲਿਖਣ ਤੋਂ ਪਹਿਲਾਂ ਇਹਨਾਂ ਪਹਿਲੂਆਂ ‘ਤੇ ਵਿਚਾਰ ਕੀਤਾ ਹੁੰਦਾ।

Punjab Toll Plaza ਹੋਏ ਬੰਦ, ਬਿਨਾਂ ਟੋਲ ਚੱਲੀ ਆਵਾਜਾਈ, ਲੋਕਾਂ ਦੀਆਂ ਲੱਗੀਆਂ ਮੌਜਾਂ | D5 Channel Punjabi

ਦੱਸ ਦਈਏ ਕਿ ਬੀਤੇ ਦਿਨ ਮੁਖ ਮੰਤਰੀ ਮਾਨ ਨੇ ਵੀ ਰਾਜਪਾਲ ਨੂੰ ਇਕ ਪੱਤਰ ਲਿਖਿਆ ਸੀ ਉਸਦੇ ਪੱਤਰ ਦਾ ਜਵਾਬ ਰਾਜਪਾਲ ਵੱਲੋਂ ਦਿਤਾ ਗਿਆ ਹੈ ।ਦੱਸ ਦਈਏ ਕਿ ਚੰਡੀਗੜ੍ਹ ‘ਚ ਬਤੌਰ ਐਸਐਸਪੀ ਤਾਇਨਾਤ ਕੁਲਦੀਪ ਸਿੰਘ ਚਹਿਲ ਦਾ ਤਬਾਦਲਾ ਕਰ ਦਿਤਾ ਗਿਐ। ਉਹਨਾਂ ਦੀ ਥਾਂ ਹਰਿਆਣਾ ਕੈਡਰ ਦੇ ਆਈਪੀਐਸ ਅਧਿਕਾਰੀ ਤੇ ਐਸ਼.ਐਸ਼.ਪੀ ਟ੍ਰੈਫਿਕ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐਸਐਸ਼ਪੀ ਦਾ ਵਾਧੂ ਕਾਰਜ ਭਾਰ ਸੌਪਿਆ ਗਿਐ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਪਹਿਲਾਂ ਕੁਲਦੀਪ ਸਿੰਘ ਮੁਹਾਲੀ ਦੇ ਐਸ਼ਐਸ ਪੀ ਵਜੋਂ ਤਾਇਨਾਤ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button