Breaking NewsD5 specialIndiaNewsTop News

ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਝਟਕਾ,  25 ਰੁਪਏ ਹੋਰ ਮਹਿੰਗਾ ਹੋਇਆ LPG ਸਿਲੰਡਰ

ਨਵੀਂ ਦਿੱਲੀ :  ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਤੇਜੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ।  1 ਮਾਰਚ ਦੀ ਸ਼ੁਰੁਆਤ ਹੁੰਦੇ ਹੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ 25 ਰੁਪਏ ਤਾਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ  95 ਰੁਪਏ ਦਾ ਵਾਧਾ ਹੋਇਆ, ਜਿਸਨੂੰ ਆਮ ਆਦਮੀ ਦੀ ਜੇਬ ਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕੀਮਤਾਂ ‘ਚ ਆਈ ਤੇਜੀ ਦੇ ਨਾਲ ਦਿੱਲੀ ਵਿੱਚ ਹੁਣ ਘਰੇਲੂ ਗੈਸ ਦਾ ਰੇਟ 794 ਤੋਂ ਵੱਧਕੇ 819 ਰੁਪਏ ਹੋ ਗਿਆ ਹੈ ਤਾਂ ਉਥੇ ਹੀ ਕਮਰਸ਼ੀਅਲ ਸਿਲੰਡਰ ਦਾ ਮੁੱਲ 1614 ਰੁਪਏ ਹੋ ਗਿਆ ਹੈ।

🔴LIVE|| ਰਾਕੇਸ਼ ਟਿਕੈਤ ਦੇ ਐਲਾਨ ਤੋਂ ਬਾਅਦ ਡਰੀ ਮੋਦੀ ਸਰਕਾਰ ! ਖੁੱਲ੍ਹ ਕੇ ਬੋਲੀ ਨੌਦੀਪ ਕੌਰ, ਕੀਤੇ ਰੂਹ ਕੰਬਾਊ

ਇੱਕ ਮਹੀਨੇ  ਦੇ ਅੰਦਰ ਚੌਥੀ ਵਾਰ ਮਹਿੰਗੀ ਹੋਈ ਰਸੋਈ ਗੈਸ
ਫਰਵਰੀ  ਦੇ ਮਹੀਨੇ ‘ਚ ਗੈਸ  ਸਿਲੰਡਰ ਦੀ ਕੀਮਤ ‘ਚ 100 ਰੁਪਏ ਦਾ ਉਛਾਲ ਆਇਆ ਸੀ। ਪਹਿਲਾਂ 4 ਫਰਵਰੀ ਨੂੰ ਦੂਜੀ ਵਾਰ 14 ਫਰਵਰੀ ਨੂੰ ਅਤੇ ਤੀਜੀ ਵਾਰ 25 ਫਰਵਰੀ ਨੂੰ 25 ਰੁਪਏ ਮੁੱਲ ਵਧਾਏ ਸਨ। ਅੱਜ ਮਾਰਚ ਦੀ ਪਹਿਲੀ ਹੀ ਤਾਰੀਕ ਨੂੰ LPG ਸਿਲੰਡਰ 25 ਰੁਪਏ ਮਹਿੰਗਾ ਕਰ ਦਿੱਤਾ ਗਿਆ ਹੈ। ਅੱਜ ਦਾ ਵਾਧਾ ਮਿਲਾ ਕੇ  26 ਦਿਨਾਂ ‘ਚ LPG 125 ਰੁਪਏ ਮਹਿੰਗਾ ਹੋ ਚੁੱਕਿਆ ਹੈ।

ਲਓ ਜੀ ਉਗਰਾਹਾਂ ਨੇ ਕਰਤਾ ਐਲਾਨ,ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ,ਕਰ ਲਓ ਜਿੱਤ ਦੀ ਤਿਆਰੀ!

ਨਵੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਮੁੰਬਈ ‘ਚ  819 ਰੁਪਏ, ਕੋਲਕਾਤਾ ‘ਚ 845.50 ਰੁਪਏ ਅਤੇ ਚੇਂਨਈ ‘ਚ 835 ਰੁਪਏ  ਗੈਸ ਸਿਲੰਡਰ ਦੇ ਮੁੱਲ ਹੋ ਗਏ ਹਨ।  ਕੋਰੋਨਾ ਮਹਾਮਾਰੀ ਦਾ ਕਹਿਰ ਕਾਬੂ ‘ਚ ਹੋਣ ਤੋਂ ਬਾਅਦ ਮੰਗ ‘ਚ ਸੁਧਾਰ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ‘ਚ ਐਲਪੀਜੀ  ਦੇ ਮੁੱਲ ਵਧੇ ਹਨ।  ਦੇਸ਼ ਭਰ ‘ਚ ਐਲਪੀਜੀ ਦਾ ਮੁੱਲ ਇੱਕ ਹੀ ਹੁੰਦਾ ਹੈ। ਸਰਕਾਰ ਕੁਝ ਚੁਣਿੰਦਾ ਗ੍ਰਾਹਕਾਂ ਨੂੰ ਇਸ ‘ਤੇ ਸਬਸਿਡੀ ਪ੍ਰਦਾਨ ਕਰਦੀ ਹੈ। ਹਾਲਾਂਕਿ ਪਿਛਲੇ ਕੁਝ ਸਾਲ ਦੇ ਦੌਰਾਨ ਮਹਾਨਗਰਾਂ ਅਤੇ ਵੱਡੇ ਸ਼ਹਿਰਾਂ ‘ਚ ਕੀਮਤਾਂ ‘ਚ ਲਗਾਤਾਰ ਵਾਧੇ ਤੋਂ ਬਾਅਦ ਸਬਸਿਡੀ ਖ਼ਤਮ ਹੋ ਗਈ ਹੈ। ਦਿੱਲੀ ਵਿੱਚ ਉਪਭੋਗਤਾਵਾਂ ਨੂੰ ਐਲਪੀਜੀ ‘ਤੇ ਕੋਈ ਸਬਸਿਡੀ ਨਹੀਂ ਮਿਲਦੀ। ਸਾਰੇ ਉਪਭੋਕਗਤਾਵਾਂ ਲਈ ਹੁਣ ਰਸੋਈ ਗੈਸ ਸਿਲੇਂਡਰ ਦਾ ਮੁੱਲ 819 ਰੁਪਏ ਹੋ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button