PunjabTop News

SSP ਵੱਲੋਂ SHO ਮਹਿਲਾ ਸਬ-ਇੰਸਪੈਕਟਰ ਸਸਪੈਂਡ

ਭ੍ਰਿਸ਼ਟਾਚਾਰ ਦੇ ਖਿਲਾਫ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਬਹੁਤ ਵੱਡਾ ਐਕਸ਼ਨ ਲੈਂਦੀਆਂ ਥਾਣਾ ਸਿਟੀ ਮਲੋਟ ਦੀ ਐਸ.ਐਚ.ਓ. ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰਕੇ ਪੁਲਸ ਲਾਈਨ ਹਾਜ਼ਰ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਮਿਲੀ ਕਥਿੱਤ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਮਲੋਟ ਵਿੱਚ ਚੋਰੀ ਦੀਆਂ ਦੋ ਕਾਰਾਂ ਦਾ ਇੱਕ ਮਾਮਲਾ ਸੁਰਖੀਆਂ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਪਰਚੇ ਵਿੱਚ ਰਿਆਇਤ ਦੇਣ ਦਾ ਮਾਮਲਾ ਉਬਰਦਾ ਦੇਖ ਕੇ ਐਸ.ਐਸ.ਪੀ. ਨੇ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਕਾਰਵਾਈ ਮੁੱਢਲੀ ਜਾਂਚ ਉਪਰੰਤ ਐਸ.ਐਚ.ਓ. ਹਰਪ੍ਰੀਤ ਕੌਰ ਨੂੰ ਸਸਪੈਂਡ ਕਰਨ ਦਾ ਫੈਸਲਾ ਲਿਆ।ਬੀਤੇ ਦਿਨ ਡੀਜੀਪੀ ਦੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਇਹ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਹੇਠਲੇ ਪੱਧਰ ਦਾ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ  ਲਈ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰੀ ਹੋਣਗੇ ਤੇ ਉਹ ਬੇਝਿਜਕ ਉਨ੍ਹਾਂ ਵਿਰੁਧ ਕਾਰਵਾਈ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਐਸਐਸਪੀ ਮੁਕਤਸਰ ਸਾਹਿਬ ਨੇ ਐਸਐਚਓ ਵਿਰੁਧ ਇਹ ਕਾਰਵਾਈ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button