Spicejet ਨੇ Sonu Sood ਨੂੰ ਅਨੋਖੇ ਢੰਗ ਨਾਲ ਕੀਤਾ Salute

ਮੁੰਬਈ : ਅਦਾਕਾਰ ਸੋਨੂੰ ਸੂਦ ਨੇ ਇੱਕ ਹੋਰ ਕਾਮਯਾਬੀ ਹਾਸਿਲ ਕਰ ਲਈ ਹੈ। ਏਅਰਲਾਇਨਸ Spicejet ਨੇ ਲੋੜਮੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਅਨੋਖੇ ਢੰਗ ਨਾਲ ਸ਼ੁਕਰੀਆਂ ਕੀਤਾ ਹੈ।
🔴LIVE|| ਟਿਕੈਤ ‘ਤੇ ਹਮਲੇ ਤੋਂ ਬਾਅਦ ਜਥੇਬੰਦੀਆਂ ਦਾ ਨਵਾਂ ਐਲਾਨ! 26 ਮਾਰਚ ਨੂੰ ਹੋਵੇਗਾ ਆਹ ਕੰਮ! ਹਿੱਲੀ ਮੋਦੀ ਸਰਕਾਰ!
ਹਵਾਈ ਕੰਪਨੀ ਸਪਾਈਸ ਜੈਟ ਨੇ ਸੋਨੂੰ ਸੂਦ ਨੂੰ ਸਲਾਮੀ ਦਿੰਦੇ ਹੋਏ ਆਪਣੀ ਕੰਪਨੀ ਦੇ Spicejet ਬੋਇੰਗ 737 ‘ਤੇ ਉਨ੍ਹਾਂ ਦੀ ਇੱਕ ਵੱਡੀ ਤਸਵੀਰ ਲਗਾ ਕੇ ਅੰਗਰੇਜ਼ੀ ‘ਚ ਇੱਕ ਖਾਸ ਲਾਈਨ ‘ਚ ਲਿਖਿਆ ਹੈ ਕਿ ‘ਏ ਸੈਲੂਟ ਟੂ ਦ ਸੇਵੀਅਰ ਸੋਨੂੰ ਸੂਦ’ ਜਿਸਦਾ ਦਾ ਮਤਲਬ ਹੈ ‘ਮਸੀਹੇ ਸੋਨੂੰ ਸੂਦ ਨੂੰ ਸਲਾਮ’।ਇਸ ‘ਤੇ ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਕਿਹਾ ਕਿ “ਅਸੁਰੱਖਿਅਤ ਟਿਕਟ ‘ਤੇ ਮੋਗੇ ਤੋਂ ਮੁੰਬਈ ਆਉਣਾ ਯਾਦ ਰੱਖੋ। ਤੁਹਾਡੇ ਸਾਰਿਆਂ ਦੇ ਪਿਆਰ ਲਈ ਸ਼ੁਕਰੀਆ। ਮੇਰੇ ਮਾਤਾ-ਪਿਤਾ ਨੂੰ ਹੋਰ ਵੱਧ ਯਾਦ ਆਉਂਦੀ ਹੈ”। ਜਿਸ ‘ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸੋਨੂੰ ਸੂਦ ਨੂੰ ਵਧਾਈ ਦਿੱਤੀ ਹੈ।
Remember coming from Moga to Mumbai on an unreserved ticket.
Thank you everyone for all the love. Miss my parents more. @flyspicejet pic.twitter.com/MYipwwYReG— sonu sood (@SonuSood) March 20, 2021
Proud of you @SonuSood. Congratulations https://t.co/2iOkRW0TPQ
— Raveen Thukral (@RT_MediaAdvPbCM) March 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.