Breaking NewsD5 specialNewsPunjabTop News

Principals ਨੂੰ ਪਲੇਟਾਂ ਲਈ ਖਿੱਚੋਤਾਣ ਕਰਨਾ ਪਿਆ ਮਹਿੰਗਾ, ਵਿਭਾਗ ਵੱਲੋਂ ਪ੍ਰਿੰਸੀਪਲ ਤਲਬ

ਚੰਡੀਗੜ੍ਹ: ਭਗਵੰਤ ਮਾਨ ਦੀ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਨੇ 8 ਪ੍ਰਿੰਸੀਪਲਾਂ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਮਈ ਨੂੰ ਲੁਧਿਆਣਾ ਵਿੱਚ ਸਿੱਖਿਆ ਸੁਧਾਰਾਂ ਲਈ ਅਧਿਆਪਕਾਂ ਨਾਲ ਬੈਠਕ ਕੀਤੀ ਸੀ। ਬੈਠਕ ਤੋਂ ਬਾਅਦ ਜਦੋਂ ਅਧਿਆਪਕ ਖਾਣਾ ਲੈਣ ਗਏ ਤਾਂ ਪ੍ਰਿੰਸੀਪਲਾਂ ਨੇ ਖਾਣੇ ਦੀਆਂ ਪਲੇਟਾਂ ‘ਤੇ ਝਪਟਣਾ ਸ਼ੁਰੂ ਕਰ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ।

ਚੰਡੀਗੜ੍ਹ ਨੂੰ ਸਿੱਧੇ ਹੋਏ ਕਿਸਾਨ! ਪਿੱਛੇ ਹਟੀ ਪੁਲਿਸ? ਕਿਸਾਨਾਂ ਦੇ ਟਰੈਕਟਰਾਂ ਨੇ ਪਾਤਾ ਗਾਹ| D5 Channel Punjabi

ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਨੇ ਵੀਡੀਓ ਵਿੱਚ ਨਜ਼ਰ ਆਉਂਦੇ ਪ੍ਰਿੰਸੀਪਲਾਂ ਨੂੰ ਤਲਬ ਕੀਤਾ ਹੈ। ਪ੍ਰਿੰਸੀਪਲਾਂ ਦੀ ਵੀਡੀਓ ਜਿਸ ਵਿੱਚ ਉਹ ਪਲੇਟਾਂ ਲਈ ਖਿੱਚੋਤਾਣ ਕਰ ਰਹੇ ਹਨ ਉਸ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਵਿਭਾਗ ਦਾ ਅਕਸ ਖ਼ਰਾਬ ਕਰਨ ਵਾਲੀ ਹਰਕਤ ਕਰਾਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਜ਼ਿਿਲ੍ਹਆਂ ਦੇ 7 ਪ੍ਰਿੰਸੀਪਲਾਂ ਸਣੇ ਸਿੱਖਿਆ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਹੈ। ਸਾਰਿਆਂ ਨੂੰ 20 ਮਈ ਨੂੰ ਸਹਾਇਕ ਡਾਇਰੈਕਟਰ ਦੇ ਦਫ਼ਤਰ ਵਿੱਚ ਪੇਸ਼ ਹੋਣਾ ਪਵੇਗਾ ਅਤੇ ਆਪਣਾ ਪੱਖ ਰੱਖਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button