Breaking NewsD5 specialNewsPunjabTop News

ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੀ ਬਲੈਰੋ ਗੱਡੀ ਬਰਾਮਦ

ਫਿਰੋਜ਼ਪੁਰ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਇਸਤੇਮਾਲ ਕੀਤੀ ਗਈ ਬਲੈਰੋ ਗੱਡੀ ਪੁਲਿਸ ਵਲੋਂ ਬਰਾਮਦ ਕਰ ਲਈ ਗਈ ਹੈ ਤੇ ਗੱਡੀ ਅੰਦਰ ਪਈਆਂ ਹੋਰ ਵੱਖ-ਵੱਖ ਨੰਬਰ ਪਲੇਟਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਇਕ ਰਜਿਸਟ੍ਰੇਸ਼ਨ ਨੰਬਰ ਫਿਰੋਜ਼ਪੁਰ ਦਾ ਵੀ ਹੈ। ਪੁਲਿਸ ਵਲੋਂ ਵੱਡੇ ਪੱਧਰ ’ਤੇ ਇਨ੍ਹਾਂ ਨੰਬਰ ਪਲੇਟਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਇਸ ਗੱਡੀ ’ਚੋਂ ਇਕ ਫਿਰੋਜ਼ਪੁਰ ਦੀ ਨੰਬਰ ਪਲੇਟ ਨੰਬਰ ਪੀ.ਬੀ.05ਏ.ਪੀ. 6114 ਬਰਾਮਦ ਹੋਈ ਹੈ, ਜਦਕਿ ਕਤਲ ਕਾਂਡ ਸਮੇਂ ਇਸ ਗੱਡੀ ’ਤੇ ਦਿੱਲੀ ਦਾ ਰਜਿਸਟ੍ਰੇਸ਼ਨ ਨੰਬਰ ਡੀ. ਐੱਲ. 10 ਸੀ. ਟੀ. 0196 ਲੱਗਾ ਹੋਇਆ ਸੀ।

ਜਿਸ ਵਿਅਕਤੀ ਦੇ ਨਾਂ ‘ਤੇ ਇਹ ਗੱਡੀ ਹੈ, ਉਸ ਨੂੰ ਲੈ ਕੇ ਫਿਰੋਜ਼ਪੁਰ ਆਰ. ਟੀ. ਓ. ਦਫ਼ਤਰ ’ਚ ਰਜਿਸਟ੍ਰੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ ਕਿਉਂਕਿ ਅਜਿਹੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅਜਿਹੇ ਗੈਂਗਸਟਰ ਜਾਂ ਸਮਾਜ ਵਿਰੋਧੀ ਅਨਸਰ ਘਟਨਾ ਨੂੰ ਅੰਜਾਮ ਦੇਣ ਸਮੇਂ ਕਿਸੇ ਦੂਜੀ ਗੱਡੀ ਦੇ ਨੰਬਰ ਲਗਾ ਕੇ ਪੁਲਿਸ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਜਵਾਹਰ ਕੇ ਪਿੰਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇ ਵਾਲਾ ਆਪਣੇ ਸਾਥੀਆਂ ਨਾਲ ਮਹਿੰਦਰਾ ਥਾਰ ਗੱਡੀ ’ਚ ਸਵਾਰ ਸੀ। ਉਸ ਦੇ ਇਕ ਹੋਰ ਸਾਥੀ ਦੀ ਵੀ ਹਸਪਤਾਲ ’ਚ ਮੌਤ ਹੋ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button