ਰਾਜ ਸਭਾ ਲਈ AAP ਦੀ ਵਾਇਰਲ ਹੋ ਰਹੀ ਲਿਸਟ ‘ਤੇ Sukhpal Khaira ਨੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਦੀਆ ਖਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ। ਖ਼ਬਰ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਸੀਟਾਂ ਲਈ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਸਿਰਫ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਦਾ ਨਾਮ ਫਾਈਨਲ ਕੀਤਾ ਗਿਆ ਹੈ। ਉਥੇ ਹੀ ਹੋਰ 4 ਨਾਮ ਰਾਘਵ ਚੱਢਾ, ਸੰਦੀਪ ਪਾਠਕ, ਨਰੇਸ਼ ਪਟੇਲ ਅਤੇ Kishlay Sharma ਦੇ ਨਾਮਾਂ ‘ਤੇ ਵਿਵਾਦ ਹੋਣ ਦੇ ਕਾਰਨ ਮੰਥਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਇਨ੍ਹਾਂ ਨਾਮਾਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਲਈ ਉਮੀਦਵਾਰ ਪੰਜਾਬੀ ਹੋਣਾ ਚਾਹੀਦਾ ਹੈ ਤੇ ਨਾਲ ਹੀ ਕਿਹਾ ਕਿ ਚੋਣ ਲਈ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਬੀਬੀ ਖਾਲੜਾ ਨੂੰ ਮੌਕਾ ਦੇਣਾ ਚਾਹੀਦਾ ਹੈ।
ਕੁਵੰਰ ਵਿਜੇ ਪ੍ਰਤਾਪ ਕਰੇਗਾ ਕਾਰਵਾਈ ? ਬਹਿਬਲ ਕਲਾਂ ਗੋਲ਼ੀਕਾਂਡ ਵਾਲੇ ਜਾਣਗੇ ਅੰਦਰ!
ਖਹਿਰਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵੱਲੋਂ ਸੰਭਾਵਿਕ ਰਾਜ ਸਭਾ ਉਮੀਦਵਾਰਾਂ ਦੀ ਇਹ ਸੂਚੀ ਸੱਚ ਹੈ ਤਾਂ ਪੰਜਾਬ ਲਈ ਇਹ ਸਭ ਤੋਂ ਦੁਖਦ ਖ਼ਬਰ ਹੈ। ਇਹ ਸਾਡੇ ਰਾਜ ਲਈ ਪਹਿਲਾ ਭੇਦਭਾਵ ਹੋਵੇਗਾ। ਅਸੀਂ ਕਿਸੇ ਵੀ ਗੈਰ – ਪੰਜਾਬੀ ਨੂੰ ਨਾਮਜ਼ਦ ਕੀਤੇ ਜਾਣ ਦਾ ਡਟ ਕੇ ਵਿਰੋਧ ਕਰਾਂਗੇ। ਇਹ ‘ਆਪ’ ਕਰਮਚਾਰੀਆਂ ਦੇ ਨਾਲ ਵੀ ਇੱਕ ਮਜ਼ਾਕ ਹੈ, ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਹੈ।
If this list of probable Rajya Sabha candidates by @AamAadmiParty is true its most saddening news for Punjab n will be the first discrimination for our state.We’ll oppose tooth n nail any non punjabi being nominated.This is also a joke with Aap workers who have worked fr d party pic.twitter.com/w7svk6H0iS
— Sukhpal Singh Khaira (@SukhpalKhaira) March 21, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.