Breaking NewsD5 specialNewsPunjab

Special Report | ਖੰਨਾ ਮਾਮਲੇ ‘ਚ SHO ਬਲਜਿੰਦਰ ਬਾਰੇ ਨਵੇਂ ਖ਼ੁਲਾਸੇ | ਐੱਸਪੀ ਤੋਂ ਸੁਣੋ ਹੁਣ ਤੱਕ ਦੀ ਜਾਂਚ ਰਿਪੋਰਟ

ਪਟਿਆਲਾ : ਸੁਖਵਿੰਦਰ ਸਿੰਘ ਦੀ ਸ਼ਪੈਸਲ ਰਿਪੋਰਟ… ਖੰਨਾ ਨਗਨ ਕਾਂਡ..ਥਾਣੇਦਾਰ ਨੂੰ ਕਿਸਦਾ ਥਾਪੜਾ? …. ਮਾਮਲਾ ਖੰਨਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨਾਲ ਜੁੜਿਆ ਹੈ। ਜਿਸ ਨੇ ਸਦਰ ਥਾਣੇ ‘ਚ ਪਿਤਾ-ਪੁੱਤਰ ਦੇ ਨਾਲ ਇਕ ਹੋਰ ਵਿਅਕਤੀ ਨੂੰ ਨੰਗਾ ਕੀਤਾ ਸੀ। ਹੈਵਾਨੀਅਤ ਇਸ ਕਦਰ ਕਿ ਪੀੜਤ ਅੰਮ੍ਰਿਤਧਾਰੀ ਜਗਪਾਲ ਸਿੰਘ ਦੇ ਕਕਾਰ ਵੀ ਉਤਾਰ ਕੇ ਰੱਖ ਲਏ ਤੇ ਅਲਫ਼ ਨੰਗਾ ਕਰਕੇ ਵੀਡੀਓ ਵੀ ਬਣਾਈ। ਇਹ ਮਾਮਲਾ ਹਾਈ ਕੋਰਟ ‘ਚ ਪਹੁੰਚਿਆ। ਜਿਸ ‘ਤੇ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਸਾਬਕਾ ਐੱਸ.ਐਚ.ਓ ਬਲਜਿੰਦਰ ਸਿੰਘ ਅਤੇ ਹੌਲਦਾਰ ਵਰੁਣ ਕੁਮਾਰ ਉਤੇ ਪਰਚਾ ਹੋਇਆ ਹੈ।

🔴 LIVE 🔴 ਨਵਜੋਤ ਸਿੱਧੂ ਨੇ ਫੇਰ ਕੀਤਾ ਨਵਾਂ ਧਮਾਕਾ, ਦਿੱਲੀ ਤੱਕ ਖੜਕੀਆਂ ਤਾਰਾਂ | Call- 0175-5000156

ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਟੀਮ ਦੇ ਮੈਂਬਰ ਐਸਪੀ ਹੈਡਕੁਆਰਟਰ ਤੇਜਿੰਦਰ ਸੰਧੂ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ। ਮਾਮਲੇ ‘ਚ ਪੀੜਿਤ ਜਗਪਾਲ ਸਿੰਘ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ। ਬਾਕੀ ਮੁਲਜ਼ਮਾਂ ‘ਤੇ ਵੀ ਕਾਰਵਾਈ ਦੀ ਮੰਗ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪਿਓ ਪੁੱਤ ਨਾਲ ਨਗਨ ਕੀਤੇ ਦਲਿਤ ਨੌਜਵਾਨ ਨੇ ਵੀ ਇਨਸਾਫ਼ ਮੰਗਿਆ ਹੈ। ਜਾਂਚ ਟੀਮ ਦੇ ਮੈਂਬਰ ਐਸਪੀ ਹੈਡਕੁਆਰਟਰ ਤੇਜਿੰਦਰ ਸੰਧੂ ਨਾਲ ਫ਼ੋਨ ਰਾਬਤਾ ਕਰਕੇ ਗੱਲਬਾਤ ਕੀਤੀ ਗਈ।

ਲਓ ਜੀ! ਨਵਜੋਤ ਸਿੱਧੂ ਮਿਲਾਉ ਢੀਂਡਸਾ ਨਾਲ ਹੱਥ!ਸੇਖਵਾਂ ਨੇ ਕਰਤਾ ਸਿੱਧੂ ਵੱਲ ਇਸਾਰਾਂ, 2022 ਚੋਣਾਂ ਦੀ ਖਿੱਚ ਲਈ ਤਿਆਰੀ

ਹਾਈ ਕੋਰਟ ਨੇ ਵੀ ਮਾਮਲੇ ਨੂੰ ਸ਼ਰਮਨਾਕ ਕਹਿੰਦਿਆਂ 8 ਜੁਲਾਈ ਤੱਕ ਜਵਾਬ ਮੰਗਿਆ ਸੀ ਜਵਾਬ ਤਾਂ ਪੁਲਿਸ ਨੇ ਪਰਚਾ ਕਰਕੇ ਦਾਖ਼ਲ ਕਰ ਦਿੱਤਾ ਪਰ ਅੱਗੇ ਦੀ ਕਾਰਵਾਈ ਢਿੱਲਮੱਠ ਵਾਲੀ ਜਾਪ ਰਹੀ ਹੈ। ਐਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਮਾਮਲੇ ਦੇ ਜਾਂਚ ਅਧਿਕਾਰੀ ਬਣਾਏ ਗਏ ਹਨ। ਐਸਪੀ ਹੈੱਡਕੁਆਰਟਰ ਤਜਿੰਦਰ ਸੰਧੂ ਵੀ ਮੈਂਬਰ ਹਨ ਪਰ ਹੁਣ ਤੱਕ ਜਾਂਚ ਵਿੱਚ ਪਰਚੇ ਤੋਂ ਇਲਾਵਾ ਕੀ ਹੋਇਆ ਹੈ। ਮੁਲਜ਼ਮ ਐੱਸ.ਐੱਚ.ਓ. ਬਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋ ਰਹੀ। ਕੌਣ ਥਾਣੇਦਾਰ ਨੂੰ ਥਾਪੜਾ ਦੇ ਰਿਹਾ ਹੈ। ਕੀ ਸਿਰਫ਼ ਖਾਨਾਪੂਰਤੀ ਲਈ ਪਰਚਾ ਦਰਜ ਕੀਤਾ ਗਿਆ ਹੈ ਜਦਕਿ ਵੀਡੀਓ ਸਬੂਤ ਸਭ ਦੇ ਸਾਹਮਣੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button