Special Report | ਸਲਾਬਤਪੁਰੇ ਡੇਰੇ ਦਾ ਸੱਚ ਸੁਣ ਕੇ ਪ੍ਰੇਮੀਆਂ ਤੇ ਸਿੱਖਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ|
ਪਟਿਆਲਾ : ਪੰਜਾਬ ‘ਚ ਇਸ ਵੇਲੇ ਸਭ ਤੋਂ ਵੱਧ ਚਰਚਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਹੋ ਰਹੀ ਹੈ। ਰਾਮ ਰਹੀਮ ਦੇ ਸਵਾਂਗ ਰਚਾਉਣ ਦਾ ਮਾਮਲਾ ਠੰਢੇ ਬਸਤੇ ‘ਚ ਕਿਉਂ ਰਿਹਾ। ਪੂਰੇ ਮਾਮਲੇ ‘ਚ ਕਾਂਗਰਸ ਅਕਾਲੀ ਦਲ ਨੂੰ ਘੇਰ ਰਹੀ ਹੈ ਤੇ ਸੁਖਬੀਰ ਬਾਦਲ ਇਕ ਵਾਰ ਵੀ ਜਵਾਬ ਦੇਣ ਲਈ ਸਾਹਮਣੇ ਨਹੀਂ ਆ ਰਹੇ। ਜਦਕਿ ਅਕਾਲੀ ਲੀਡਰਾਂ ਵੱਲੋਂ ਬਾਦਲਾਂ ਦਾ ਬਚਾਅ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਇਸ ਤਰ੍ਹਾਂ ਹੈ ਕਿ 11 ਤੋਂ 13 ਮਈ ਸਾਲ 2007 ‘ਚ ਰਾਮ ਰਹੀਮ ਨੇ ਬਠਿੰਡਾ ਦੇ ਆਪਣੇ ਡੇਰੇ ਸਲਾਬਤਪੁਰਾ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਤੇ ਜਾਮ ਏ ਇੰਸਾ ਤਿਆਰ ਕੀਤਾ।
ਜਲਿਆਂਵਾਲਾ ਬਾਗ ‘ਚ ਖੜ੍ਹਾ ਹੋਇਆ ਨਵਾਂ ਵਿਵਾਦ! ਪੈ ਗਿਆ ਰੌਲਾਂ! ਪ੍ਰਸ਼ਾਸਨ ਵੀ ਹੋਇਆ ਚੁਕੰਨਾ
ਉਸ ਵੇਲੇ ਬਠਿੰਡਾ ਦੇ ਥਾਣਾ ਕੋਤਵਾਲੀ ‘ਚ ਐਫ.ਆਈ.ਆਰ ਵੀ ਦਰਜ ਹੋਈ ਸੀ। ਮਾਮਲੇ ਦੀ ਜਾਂਚ ਆਈ.ਜੀ. ਪੱਧਰ ਦੇ ਅਧਿਕਾਰੀ ਨੇ ਕੀਤੀ ਤੇ ਰਾਮ ਰਹੀਮ ਦੋਸ਼ੀ ਪਾਇਆ ਗਿਆ ਪਰ ਕਿਹਾ ਜਾਂਦਾ ਹੈ ਕਿ ਤਤਕਾਲੀ ਬਾਦਲ ਸਰਕਾਰ ਦਾ ਦਬਾਅ ਹੀ ਇੰਨਾ ਸੀ ਕਿ ਰਾਮ ਰਹੀਮ ਖ਼ਿਲਾਫ਼ ਚਲਾਨ ਤੱਕ ਪੇਸ਼ ਨਹੀਂ ਹੋਇਆ। ਰਾਮ ਰਹੀਮ ਵੱਲੋਂ ਵੀ ਮਾਮਲਾ ਹਾਈ ਕੋਰਟ ‘ਚ ਲਿਜਾਇਆ ਗਿਆ। ਜਿਸ ‘ਤੇ ਤਤਕਾਲੀ ਐੱਸ.ਐੱਸ.ਪੀ. ਬਠਿੰਡਾ ਨੇ ਹਲਫ਼ਨਾਮਾ ਦੇ ਕੇ ਅਦਾਲਤ ਨੂੰ ਦੱਸਿਆ ਸੀ ਕਿ ਰਾਮ ਰਹੀਮ ‘ਤੇ ਜਾਂਚ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।
🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156
ਹੁਣ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਸ ਸਭ ਦੇ ਬਾਵਜੂਦ ਕੇਸ ਰੱਦ ਕਿਉਂ ਤੇ ਕਿਵੇਂ ਹੋਇਆ। ਉਹ ਵੀ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੇਰ 2014 ‘ਚ ਰਾਮ ਰਹੀਮ ਨੇ ਅਦਾਲਤ ‘ਚ ਇਕ ਹੋਰ ਪਟੀਸ਼ਨ ਪਾਈ ਤੇ ਆਖਿਰਕਾਰ ਚਲਾਨ ਪੇਸ਼ ਨਾ ਹੋਣ ਦੀ ਸੂਰਤ ‘ਚ ਕੇਸ ਰੱਦ ਕੀਤਾ ਗਿਆ। ਵਾਰ ਪਲਟਵਾਰ ਦੀ ਸਿਆਸਤ ਜਾਰੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵੇਂ ਖ਼ੁਲਾਸੇ ਕੀਤੇ ਹਨ। ਇਹ ਤਾਂ ਸੀ ਜਾਮ ਏ ਇੰਸਾ ਤੋਂ ਲੈ ਕੇ ਰਾਮ ਰਹੀਮ ਦੀਆਂ ਫਿਲਮਾਂ ਰਿਲੀਜ਼ ਕਰਾਉਣ ਦੀ ਗੱਲ। ਹੁਣ ਰਾਮ ਰਹੀਮ ਨੂੰ ਕਿਸ ਦੀ ਛਤਰ ਛਾਇਆ ਹੇਠ ਬਚਾਇਆ ਗਿਆ।
17 ਮਿੰਟਾਂ ਦੀ ਆਡੀਓ ਮੂਸੇਵਾਲਾ ਨੂੰ ਭੇਜੂ ਜੇਲ੍ਹ? ਆਡੀਓ ਨੇ ਕਰਤੇ ਖੁਲਾਸੇ,ਲੱਗ ਗਿਆ ਪਤਾ,ਮੂਸੇਵਾਲਾ ਨੂੰ ਕਿਸਨੇ ਬਚਾਇਆ?
ਇਹ ਵੱਡਾ ਸਵਾਲ ਹੈ। ਸੁਨੀਲ ਜਾਖੜ ਨੇ ਇਸ ਬਾਰੇ ਵੀ ਸਬੂਤਾਂ ਸਣੇ ਖ਼ੁਲਾਸੇ ਕੀਤੇ। ਕਾਂਗਰਸ ਤਾਂ ਸਬੂਤਾਂ ਸਣੇ ਖ਼ੁਲਾਸੇ ਕਰ ਰਹੀ ਹੈ ਪਰ ਅਕਾਲੀ ਦਲ ਜ਼ੁਬਾਨੀ ਪਲਟਵਾਰ ਕਰ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰੇ ਝੂਠ ਬੋਲ ਕੇ ਸੁਨੀਲ ਜਾਖੜ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਬਚਾ ਨਹੀਂ ਸਕਦੇ। ਜਦਕਿ ਰਾਮ ਰਹੀਮ ‘ਤੇ ਕੇਸ ਤਾਂ ਅਕਾਲੀ ਸਰਕਾਰ ਵੇਲੇ ਹੀ ਹੋਏ ਸੀ। ਡਾ. ਦਲਜੀਤ ਸਿੰਘ ਚੀਮਾ ਨੇ ਸੁਨੀਲ ਜਾਖੜ ਦੇ ਇਲਜ਼ਾਮਾਂ ‘ਤੇ ਗੰਭੀਰ ਸਵਾਲ ਚੁੱਕਦਿਆਂ।
ਹਾਈਕੋਰਟ ਨੇ ਫੀਸਾਂ ਦੇ ਮਾਮਲੇ ‘ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!
ਪੁੱਛਿਆ ਕਿ ਜੇਕਰ ਕਿਸੇ ਦੀ ਗ਼ਲਤੀ ਸੀ ਤਾਂ ਤੁਸੀਂ ਦੱਸੋ ਕਿ ਕਾਂਗਰਸ ਸਰਕਾਰ ਨੇ ਕਸੂਰਵਾਰ ਅਫ਼ਸਰਾਂ ‘ਤੇ ਕੀ ਕਾਰਵਾਈ ਕੀਤੀ। ਤਮਾਮ ਇਲਜ਼ਾਮ ਤੁਹਾਡੇ ਸਾਹਮਣੇ ਹਨ ਸਾਲ 2007 ਤੋਂ ਲੈ ਕੇ 2020 ਤੱਕ। ਕਰੀਬ 13 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ। ਹੁਣ ਤੱਕ ਸਿਰਫ਼ ਸਿਆਸਤ ਹੀ ਵਿਖਾਈ ਦਿੱਤੀ ਹੈ। ਜਦੋਂ ਵੀ ਚੋਣਾਂ ਦੀ ਚਰਚਾ ਹੁੰਦੀ ਹੈ ਤਾਂ ਨਵੇਂ ਪੁਰਾਣੇ ਮੁੱਦੇ ਗਰਮਾਉਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.