Breaking NewsD5 specialInternationalNewsTop News

South Africa ਨੇ Johnson & Johnson ਕੋਵਿਡ – 19 Vaccine ਦੇ ਇਸਤੇਮਾਲ ‘ਤੇ ਲਗਾਈ ਰੋਕ

ਅਫ਼ਰੀਕਾ :  ਅਮਰੀਕਾ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਨੇ ਵੀ ਜਾਨਸਨ ਐਂਡ ਜਾਨਸਨ ਕੋਵਿਡ – 19 ਟੀਕੇ ਦਾ ਇਸਤੇਮਾਲ ਰੋਕਣ ਦਾ ਫੈਸਲਾ ਕੀਤਾ ਹੈ। ਖਬਰਾਂ ਅਜਿਹੀਆਂ ਆਈਆਂ ਸਨ ਕਿ ਕੰਪਨੀ ਦਾ ਟੀਕਾ ਲਗਵਾਉਣ ਵਾਲੀਆਂ 6 ਔਰਤਾਂ ਦੇ ਸਰੀਰ ‘ਚ ਖੂਨ ਦੇ ਥੱਕੇ ਜੰਮ ਗਏ। ਸਿਹਤ ਮੰਤਰੀ ਜਵੇਲੀ ਮਿਜੇ ਨੇ ਮੰਗਲਵਾਰ ਸ਼ਾਮ ਨੂੰ ਇੱਕ ਬਿਆਨ ‘ਚ ਕਿਹਾ ਕਿ ਇਸ ਦੇ ਪਤਾ ਲੱਗਣ ਤੋਂ ਬਾਅਦ ਮੈਂ ਆਪਣੇ ਵਿਗਿਆਨਿਕਾਂ ਨਾਲ ਤੁਰੰਤ ਸਲਾਹ ਮਸ਼ਵਰਾ ਕੀਤਾ, ਜਿਨ੍ਹਾਂ ਨੇ ਸਲਾਹ ਦਿੱਤੀ ਕਿ ਯੂਐਸ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐਫਡੀਏ) ਦੇ ਫੈਸਲੇ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ।’’

🔴LIVE| ਅੱਕੇ ਕਿਸਾਨਾਂ ਦਾ ਵੱਡਾ ਫੈਸਲਾ,ਹਿਲਾਈ ਮੋਦੀ ਸਰਕਾਰ ! ਆਪਸ ‘ਚ ਉਲਝੇ ਭਾਜਪਾ ਆਗੂ ਤੇ ਕਿਸਾਨ! ਮਾਹੌਲ ਹੋਇਆ ਗਰਮ!

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਲਾਹ ‘ਤੇ ਅਸੀਂ ਖੂਨ ਦੇ ਥੱਕੇ ਜੰਮਣ ਅਤੇ ਜਾਨਸਨ ਐਂਡ ਜਾਨਸਨ ਟੀਕੇ ਦੇ ‘ਚ ਸੰਬੰਧ ਦਾ ਪਤਾ ਲੱਗਣ ਤੱਕ ਇਸ ਟੀਕੇ ਦਾ ਇਸਤੇਮਾਲ ਰੋਕਣ ਦਾ ਫੈਸਲਾ ਕੀਤਾ ਹੈ। ਮਿਜੇ ਨੇ ਕਿਹਾ ਕਿ ਦੱਖਣੀ ਅਫਰੀਕਾ ‘ਚ ਟੀਕਾ ਲਗਵਾਉਣ  ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੀ ਕੋਈ ਖ਼ਬਰ ਨਹੀਂ ਆਈ, ਜਦੋਂ ਕਿ 289,787 ਸਿਹਤ ਦੇਖਭਾਲ ਕਰਮਚਾਰੀਆਂ ਨੂੰ ਇਹ ਟੀਕਾ ਲੱਗ ਚੁੱਕਿਆ ਹੈ। ਖੂਨ ਦੇ ਥੱਕੇ ਜੰਮਣ ਦੇ ਸਾਰੇ ਮਾਮਲੇ ਅਮਰੀਕਾ ‘ਚ ਆਏ ਹਨ। ਜਾਂਸ ਹਾਪਕਿਨਸ ਯੂਨੀਰਵਸਿਟੀ  ਦੇ ਅੰਕੜੀਆਂ  ਅਨੁਸਾਰ, ਦੱਖਣੀ ਅਫਰੀਕਾ ‘ਚ ਕੋਵਿਡ – 19 ਨਾਲ  1 561,559 ਲੋਕ ਸਥਾਪਤ ਹੋ ਚੁੱਕੇ ਹਨ ਅਤੇ 53,498 ਲੋਕਾਂ ਦੀ ਮੌਤ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button