ਵਿਕ ਗਿਆ 100 ਸਾਲ ਦਾ ਹਾਰਲਿਕਸ, 31700 ਕਰੋੜ ‘ਚ ਹੋਈ ਡੀਲ
ਨਵੀਂ ਦਿੱਲੀ : 100 ਸਾਲ ਤੋਂ ਦੇਸ਼ ਵਿੱਚ ਐਨਰਜੀ ਸਪਲੀਮੈਂਟ ਦੀ ਤਰ੍ਹਾਂ ਵਰਤੋਂ ਵਿਚ ਆ ਰਹੇ ਹਾਰਲਿਕਸ ਨੂੰ ਦੇਸ਼ ਦੀ ਸਭ ਤੋਂ ਵੱਡੀ ਉਪਭੋਗਤਾ ਕੰਪਨੀ ਹਿੰਦੁਸਤਾਨ ਯੂਨੀਲੀਵਰ ( HUL) ਨੇ ਖਰੀਦ ਲਿਆ ਹੈ। ਐਚਯੂਐੱਲ ਨੇ ਸੋਮਵਾਰ ਨੂੰ ਦੱਸਿਆ ਕਿ ਉਸਨੇ ਹਾਰਲਿਕਸ ਬਣਾਉਣ ਵਾਲੀ ਕੰਪਨੀ ਗੈਲਕਸੋਸਮਿਥ ਕਲਿਨ (ਜੀਐੱਸਕੇ) ਉਪਭੋਗਤਾ ਦੀ ਐਚਯੂਐੱਲ ਦੇ ਨਾਲ ਮਰਜਰ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਰਜਰ ਲਈ ਐਚਯੂਐੱਲ ਨੂੰ 31,700 ਕਰੋੜ ਰੁਪਏ ਖਰਚ ਕਰਨੇ ਪਏ।
Read Also Flipkart ਨੂੰ ਖਰੀਦੇਗੀ Walmart ! ਇੰਨੇ ‘ਚ ਹੋ ਸਕਦੀ ਹੈ ਡੀਲ
ਦੇਸ਼ ਦੀ ਸਭ ਤੋਂ ਵੱਡੀ ਉਪਭੋਗਤਾ ਉਤਪਾਦ ਡੀਲ ਵਿੱਚ ਜੀਐੱਸਕੇ ਦੇ ਇੱਕ ਸ਼ੇਅਰ ਦੇ ਮੁਕਾਬਲੇ ਐਚਯੂਐੱਲ ਦੇ 4.39 ਸ਼ੇਅਰ ਰੱਖੇ ਗਏ। ਇਸ ਡੀਲ ਦੇ ਨਾਲ ਜੀਐੱਸਕੇ ਦੇ ਨਿਊਟਰਿਸ਼ਨ ਬਿਜਨਸ ਦੇ ਇਲਾਵਾ ਸੈਂਸੋਡਾਇਨ, ਓਰਲ ਕੇਅਰ ਬਰੈਂਡਸ ਅਤੇ ਇਨੋ, ਕਰੋਸੀਨ ਸਮੇਤ ਕਈ ਓਵਰ-ਦ-ਕਾਊਂਟਰ ( ਓਟੀਸੀ ) ਦੇ ਡਿਸਟਰੀਬਿਊਸ਼ਨ ਰਾਈਟਸ ਵੀ ਹੁਣ ਐਚਯੂਐੱਲ ਨੂੰ ਮਿਲ ਗਿਆ ਹੈ।
ਧਿਆਨ ਯੋਗ ਹੈ ਹਾਰਲਿਕਸ ਨੇ ਪਹਿਲੇ ਵਿਸ਼ਵ ਯੁੱਧ ( 1914 – 18 ) ਤੋਂ ਬਾਅਦ ਬ੍ਰਿਟਿਸ਼ ਆਰਮੀ ਦੇ ਨਾਲ ਭਾਰਤ ਵਿੱਚ ਐਂਟਰੀ ਲਈ ਸੀ। ਐਂਟਰੀ ਤੋਂ ਬਾਅਦ ਹਾਰਲਿਕਸ ਨੂੰ ਬ੍ਰਿਟਿਸ਼ ਆਰਮੀ ਵਿੱਚ ਭਾਰਤੀ ਸੈਨਿਕਾਂ ਨੂੰ ਸਪਲੀਮੈਂਟ ਫੂਡ ਦੇ ਤੌਰ ‘ਤੇ ਦਿੱਤਾ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਕੰਪਨੀ ਨੇ ਹਰਲਿਕਸ ਦੀ ਮਾਰਕਿਟਿੰਗ ਸਟਰੈਟੇਜੀ ਨੂੰ ਬਦਲਦੇ ਹੋਏ ਹਾਰਲਿਕਸ ਦੀ ਬਰਾਂਡਿੰਗ ਮਿਡਲ ਕਲਾਸ ਪਰਿਵਾਰ ਦੇ ਵਿੱਚ ਕਰਨ ਲਈ ਇਸਨੂੰ ਬੱਚਿਆਂ ਦੀ ਗ੍ਰੋਥ ਲਈ ਅਹਿਮ ਪੋਸ਼ਣ ਡਰਿੰਕ ਦੇ ਤੌਰ ਉੱਤੇ ਪੇਸ਼ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.