Breaking NewsD5 specialNewsPunjabTop News

ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਨੌਜਵਾਨਾਂ ਦੇ ਨਾਲ ਖੇਡ ਮੈਦਾਨ ਚ ਲਗਾਏ ਚੌਕੇ ਛੱਕੇ

ਸੰਗਰੂਰ : ਨੌਜਵਾਨਾਂ ਦੇ ਨਾਲ ਖੇਡ ਮੈਦਾਨ ’ਚ ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਖੂਬ ਚੌਕੇ ਛੱਕੇ ਲਗਾਏ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਗਏ ਤਾਂ ਸੀ ਬਤੌਰ ਮੁੱਖ ਮਹਿਮਾਨ ਪਰ ਨੌਜਵਾਨਾਂ ਦੇ ਇਕ ਵਾਰ ਪਿਆਰ ਨਾਲ ਬੁਲਾਉਣ ‘ਤੇ ਹੀ ਖੇਡ ਮੈਦਾਨ ’ਚ ਉਤਰ ਗਏ। ਬੱਸ ਫੇਰ ਕੀ ਸੀ, ਪਿੰਡ ਵਾਸੀਆਂ ਦੀ ਖੁਸ਼ੀ ਤਾਂ ਦੋ ਗੁਣਾ ਹੋ ਗਈ। ਕੀ ਬੱਚੇ ਕੀ ਵੱਡੇ – ਹਰ ਕੋਈ ਬਾਲਿੰਗ ਕਰਨ ਲੱਗਾ। ਮੰਤਰੀ ਜੀ ਬੈਟਿੰਗ ਜੋ ਕਰ ਰਹੇ ਸੀ। ਮੰਤਰੀ ਜੀ ਨੇ ਕ੍ਰਿਕਟ ਪਿੱਚ ‘ਤੇ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਤੇ ਬੱਚਿਆਂ ਦਾ ਵੀ ਦਿਲ ਜਿੱਤ ਲਿਆ।

ਕਰਨਾਲ ‘ਚ ਬੈਠੇ ਕਿਸਾਨਾਂ ਦਾ ਵੱਡਾ ਐਲਾਨ, ਰਾਤ ਨੂੰ ਟਰਾਲੀਆਂ ਭਰ-ਭਰ ਅੰਦੋਲਨ ‘ਚ ਪਹੁੰਚੀਆਂ ਬੀਬੀਆਂ

ਸੰਗਰੂਰ ਹਲਕੇ ਦੇ ਪਿੰਡ ਮੰਗਵਾਲ ਦੇ ਮੈਦਾਨ ਵਿੱਚ ਲਾਇਨਜ਼ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਅੱਠ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਜ਼ਿੰਦਗੀ ਦੇ ਕੁਝ ਪਲ ਨੌਜਵਾਨਾਂ ਦੇ ਨਾਲ ਖੇਡ ਮੈਦਾਨ ਚ ਬਤੀਤ ਕੀਤਾ, ਮੰਤਰੀ ਜੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਲੱਬ ਵਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੀ ਵੀ ਖੂਬ ਤਾਰੀਫ਼ ਕੀਤੀ, ਉਨ੍ਹਾਂ ਨੇ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਨੇ, ਖੇਡ ਸਰਗਰਮੀਆਂ ਹੀ ਨੌਜਵਾਨਾਂ ਨੂੰ ਸਮਾਜਿਕ ਕਦਰਾਂ ਕੀਮਤਾਂ, ਸਰੀਰਕ ਤੇ ਮਾਨਸਿਕ ਵਿਕਾਸ ਪ੍ਰਦਾਨ ਕਰਦੀਆਂ ਨੇ, ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਹੀ ਨਸ਼ਿਆਂ ਤੋਂ ਬਚਾਇਆ ਜਾ ਸਕਦੈ।ਆਓ ਤੁਸੀਂ ਵੀ ਵੇਖੋ ਸਿੰਗਲਾ ਸਾਹਬ ਨੂੰ ਕ੍ਰਿਕੇਟ ਮੈਦਾਨ ‘ਚ ਖੇਡਦਿਆਂ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਦੀਆਂ ਤਸਵੀਰਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button