Breaking NewsD5 specialNewsPunjabTop News

SIT ਨੇ Kotkapura ਗੋਲੀਕਾਂਡ ਮਾਮਲੇ ‘ਚ Sukhbir Badal ਨੂੰ ਭੇਜਿਆ ਸੰਮਨ, 26 June ਨੂੰ ਹੋਵੇਗੀ ਪੇਸ਼ੀ

ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਣਾਈ ਗਈ ਨਵੀਂ ਐਸਆਈਟੀ ਨੇ ਆਪਣੀ ਜਾਂਚ ਤੇਜ਼ੀ ਨਾਲ ਕਰ ਦਿੱਤੀ ਹੈ ਅਤੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਹੈ। 26 ਜੂਨ ਨੂੰ ਸਵੇਰੇ 11 ਵਜੇ ਸੈਕਟਰ – 32 ‘ਚ ਸੁਖਬੀਰ ਬਾਦਲ ਤੋਂ ਪੰਜਾਬ ਪੁਲਿਸ ਇੰਸਟੀਟਿਊਟ ‘ਚ ਪੁੱਛਗਿਛ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦੋ ਦਿਨ ਪਹਿਲਾਂ ਪ੍ਰਕਾਸ ਸਿੰਘ ਬਾਦਲ ਕੋਲੋਂ ਸਿਟ ਨੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਪੁੱਛਗਿਛ ਕੀਤੀ ਸੀ ਜੋ ਤਕਰੀਬਨ 2 ਤੋਂ ਤਿੰਨ ਘੰਟੇ ਚਲਦੀ ਰਹੀ।

🔴LIVE|ਕਿਸਾਨਾਂ ਦੇ ਹੱਕ ‘ਚ ਖਾਪ ਪੰਚਾਇਤਾਂ ਦਾ ਵੱਡਾ ਐਲਾਨ!ਖੱਟਰ ਸਣੇ ਮੋਦੀ ਲਈ ਨਵੀਂ ਬਿਪਤਾ!ਘੇਰ ਲਿਆ ਸੁਖਬੀਰ ਬਾਦਲ!

ਇਸ ਦੇ ਨਾਲ ਹੀ ਦੱਸ ਦਈਏ ਕਿ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ‘ਚ ਬਣਾਈ ਸਿੱਟ ਹੁਣ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਹਾਲਾਕਿ ਅਕਾਲੀ ਲੀਡਰ ਸਿੱਟ ਦੀ ਪੁੱਛਗਿਛ ਨੂੰ ਕੈਪਟਨ ਸਰਕਾਰ ਦੀ ਰਾਜਨੀਤੀ ਦੱਸ ਰਹੇ ਹਨ। ਉਨ੍ਹਾਂ ਦਾ ਕਹਣਿਾ ਹੈ ਕਿ ਮੁੱਖ ਮੰਤਰੀ ਕੈਪਟਨ ਨੇ ਅਕਸਰ ਸਿੱਟ ਨੂੰ ਸਿਆਸਤ ਲਈ ਵਰਤਿਆ ਹੈ ਪਰ ਹੁਣ ਸਵਾਲ ਹੈ ਸਿੱਟ ਨੇ ਆਪਣੀ ਜਾਂਚ ਤਾਂ ਤੇਜੀ ਨਾਲ ਸ਼ੁਰੂ ਕੀਤੀ ਹੈ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਪਰ ਇਸ ਮਾਮਲੇ ਦੇ ਅਸਲ ਦੋਸ਼ੀ ਕਦੋਂ ਤੱਕ ਜੇਲ੍ਹ ਅੰਦਰ ਹੋਣਗੇ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਜੇ ਤੱਕ ਸਿਰਫ ਜਾਂਚਾਂ ਹੀ ਹੋ ਰਹੀਆਂ ਹਨ ਪਰ ਦੋਸ਼ੀ ਬਾਹਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button