NewsBreaking NewsD5 specialPoliticsPunjab

Simarjeet Bains ਨੇ ਸਬੂਤਾਂ ਸਣੇ ਕੀਤਾ ਧਮਾਕਾ | ਵੱਡੇ ਘਪਲੇਬਾਜ਼ ਬਾਦਲ ਤੇ ਕੈਪਟਨ!

ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਦੋਸ਼ ਲਗਾਇਆ ਹੈ ਕਿ ਬੀਜ ਘੁਟਾਲੇ ਦੇ ਮੁੱਖ ਮੁਲਜ਼ਮ ਦੀ ਅਕਾਲੀ ਦਲ ਨਾਲ ਮਿਲੀ ਭੁਗਤ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਜ ਘੁਟਾਲੇ ਦੀ ਜਾਂਚ ਸੀ.ਬੀ. ਆਈ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਵੱਡੇ ਸਕੈਂਡਲ ਪਿੱਛੇ ਕਿਹੜੇ ਰਾਜਸੀ ਆਗੂਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਤੋਂ ਇਸ ਬਾਰੇ ਸਮਾਂ ਮੰਗਿਆ ਹੈ।

Navjot Sidhu ਦੇ ‘ਆਪ’ ‘ਚ ਆਉਣ ਬਾਰੇ Bhagwant Maan ਦਾ ਵੱਡਾ ਬਿਆਨ, ਹਿਲਾਈ Punjab ਦੀ ਸਿਆਸਤ

ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਬਾਰੇ ਵਿਸ਼ੇਸ਼ ਜਾਂਚ ਟੀਮ ਵੀ ਡਰਕੇ ਕੰਮ ਕਰ ਰਹੀ ਹੈ ਜਿਸ ਕਾਰਨ ਲੱਗਦਾ ਹੈ ਕਿ ਸਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਵੇਗੀ। ਬੈਂਸ ਦਾ ਕਹਿਣਾ ਸੀ ਕਿ ਝੋਨੇ ਦੀ ਕਿਸਮ ਪੀ ਆਰ 128 ਅਤੇ ਇੱਕ 129 ਦਾ ਬੀਜ ਕਿਸਾਨਾਂ ਨੂੰ ਦੇਣਾ ਚਾਹੀਦਾ ਸੀ ਪਰ 700 ਕੁਇੰਟਲ ਬੀਜ ਕਰਨਾਲ ਸੀਟ ਨੂੰ ਦੇ ਦਿੱਤਾ ਗਿਆ ਜਿਸ ਦੇ ਮਾਲਕ ਲੱਕੀ ਢਿੱਲੋਂ ਹਨ। ਇਸ ਮਾਮਲੇ ਵਿੱਚ ਪੰਜਾਹ ਲੱਖ ਦਾ ਅਦਾਨ ਪ੍ਰਦਾਨ ਹੋਇਆ ਹੈ ਅਤੇ ਅਦਾਨ ਪ੍ਰਦਾਨ ਕਰਨ ਵਾਲੇ ਦੀ ਸਾਂਝ ਅਕਾਲੀ ਦਲ ਦੇ ਆਗੂਆਂ ਨਾਲ ਹੈ। ਇਸ ਮਾਮਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਦੀ ਕੀ ਮਿਲੀ ਭੁਗਤ ਹੈ ਇਸ ਦੀ ਸਚਾਈ ਜਾਨਣ ਲਈ ਯੂਨੀਵਰਸਿਟੀ ਅਧਿਕਾਰੀਆਂ ਨੂੰ ਵੀ ਜਾਂਚ ਵਿਚ ਸ਼ਾਮਿਲ ਕਰਨਾ ਚਾਹੀਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button