ਮਾਨਸਾ : ਪਿੰਡ ਮੂਸਾ ਵਿਖੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਨਵੇਂ ਸਾਲ 2023 ਦੀਆਂ ਵਧਾਈਆ ਦਿੱਤੀਆ। ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ । ਮੇਰੇ ਪੁੱਤ ਦੀ ਮੌਤ ਨੂੰ 7 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ‘ਤੇ 7 ਮਹੀਨੇ ਤੋਂ ਹੀ ਸਰਕਾਰ ਤੋਂ ਇਨਸਾਫ਼ ਦੀ ਗੋਹਾਰ ਕਰ ਰਹੇ ਹਾਂ ਪਰ ਕਿਸੇ ਦੇ ਵੀ ਕੰਨ ਤੋਂ ਜੂੰ ਤੱਕ ਨਹੀਂ ਰੇਂਗ ਰਹੀ।
ਨਵੇਂ ਸਬੂਤ ਚੱਕੀ ਫਰਿਦਾ ਨੌਜਵਾਨ, ਦੀਪ ਮਲੋਹਤਰਾ ਬਾਰੇ ਖੁਲਾਸਾ, ਮੁੱਖ ਮੰਤਰੀ ਲਈ ਹੋਇਆ ਔਖਾ! | D5 Channel Punjabi
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਾਂਵਾ ਦੇ ਪੁੱਤ ਮਰਦੇ ਰਹਿਣਗੇ ਪਰ ਕੋਈ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਡੀਜੀਪੀ ਤੋਂ ਇਨਸਾਫ਼ ਦੀ ਗੁਹਾਰ ਲਗਾਉਦੇ ਹਾਂ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਮਾਤਾ ਚਰਨ ਕੌਰ ਨੇ ਸਾਰਿਆ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਰੱਖੇ ਇਨਸਾਫ਼ ਰਜਿਸਟਰ ਵਿੱਚ ਸਾਈਨ ਕਰੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.