Sidhu Moosewala ਨੇ ਫਿਰ ਛੇੜ ਲਿਆ ਨਵਾਂ ਵਿਵਾਦ, ਹੁਣ ਪੰਜਾਬ ਦੀ ‘Lady Singham’ ਨੇ ਬਣਾਈ ਰੇਲ੍ਹ

ਇਸ ਵੇਲੇ ਦੀ ਵੱਡੀ ਖ਼ਬਰ ਹਮੇਸ਼ਾ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਆ ਰਹੀ ਹੈ। ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਇਸ ਵਾਰ ਨਿਸ਼ਾਨਾ ਪੰਜਾਬ ਪੁਲਿਸ ਦੀ ਐਸਪੀ ਅਵਨੀਤ ਕੌਰ ਸਿੱਧੂ ਦੇ ਵੱਲੋਂ ਸਾਧਿਆ ਗਿਆ ਹੈ। ਅਨਵੀਤ ਕੌਰ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਦੇ ਇਹ ਮਸ਼ਹੂਰ ਗਾਇਕ ਬਾਕੀ ਨੌਜਵਾਨਾਂ ਲਈ ਰੋਲ ਮਾਡਲ ਹਨ ਅਤੇ ਜੇ ਇਹੀ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਦੀ ਨੁਮਾਇਸ਼ ਕਰਨਗੇ ਤਾਂ ਫਿਰ ਇਹ ਆਮ ਨੌਜਵਾਨਾਂ ਨੂੰ ਕੀ ਸਿੱਖਿਆ ਦੇਣਗੇ।
ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ
ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬੀ ਸਿੱਧੂ ਮੂਸੇਵਾਲਾ ਦੀ ਵੀਡੀਓ ਵਾਇਰਲ ਹੋਈ। ਜਿਸ ਵੀਡੀਓ ‘ਚ ਮੂਸੇਵਾਲਾ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ। ਜਿਸਤੋਂ ਬਾਅਦ ਉਸ ਤੇ ਅਰਮਜ਼ ਐਕਟ ਧਾਰਾ ਲੱਗੀ ਸੀ ਅਤੇ ਪਰਚਾ ਦਰਜ ਕੀਤਾ ਗਿਆ ਸੀ। ਜਿਸ ਤੋਂ ਕੋਰਟ ‘ਚ ਦਰਸਾਇਆ ਗਿਆ ਕਿ ਸਿੱਧੂ ਮੂਸੇਵਾਲਾ ਅਸਲੀ ਹਥਿਆਰ ਦੇ ਨਾਲ ਨਹੀਂ ਬਲਕਿ ‘ਟੁਆਏ ਪਿਸਟਲ’ ਦੇ ਨਾਲ ਫਾਇਰਿੰਗ ਕਰ ਰਿਹਾ ਸੀ। ਜਿਸਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਜ਼ਮਾਨਤ ਹੋਈ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਉਸੇ ਹੀ ਵਿਵਾਦ ਤੇ ਗੀਤ ਕੱਢ ਦਿੱਤਾ ਜਿਸਦੇ ਵਿੱਚ ਉਹ ਹਥਿਆਰਾਂ ਦੀ ਨੁਮਾਇਸ ਕਰਦੇ ਨਜ਼ਰ ਆ ਰਹੇ ਹਨ।
ਪੰਜਾਬ ਦੇ ਆਹ MLA ਹੋ ਗਏ ਇਕੱਠੇ, Bhagwant Mann ਨੇ ਲਾਤੀ ਨਵੀਂ ਸਕੀਮ! ਹੁਣ ਬਣੂ 2022 ‘ਚ ਝਾੜੂ ਵਾਲਿਆਂ ਦੀ ਸਰਕਾਰ?
ਉਸ ਦੇ ਗੀਤ ਦੇ ਬੋਲਾਂ ਮੁਤਾਬਕ ‘ਪਰਚੇ ਸਿਰਫ਼ ਮਰਦਾ ਤੇ ਹੁੰਦੇ ਨੇ’ ਇਹ ਵੀ ਗੱਲ ਆਖੀ ਗਈ ਹੈ ਜਿਸਤੋਂ ਬਾਅਦ ਪੰਜਾਬ ਪੁਲਿਸ ਦੀ ਐਸਪੀ ਅਨਵੀਤ ਕੌਰ ਉਸਤੇ ਭੜਕ ਗਈ ਅਤੇ ਪੰਜਾਬੀ ਗਾਇਕ ਮੂਸੇਵਾਲਾ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਬੇਸ਼ੱਕ ਤਰੱਕੀ ਹਾਸਿਲ ਕੀਤੀ ਹੈ ਪਰ ਜ਼ਿਆਦਾ ਉਚਾਈ ਤੇ ਜਾਣ ਦੇ ਨਾਲ ਉਨ੍ਹਾਂ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਹਨ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੁਣ ਨੌਜਵਾਨ ਨੂੰ ਸਹੀ ਸੇਧ ਦੇਣ ਪਰ ਸਿੱਧੂ ਮੂਸੇਵਾਲਾ ਇਸ ਤਰ੍ਹਾਂ ਹਥਿਆਰਾਂ ਦੀ ਨੁਮਾਇਸ ਕਰਕੇ ਨੌਜਵਾਨਾਂ ਨੂੰ ਗਲਤ ਮੈਸੇਜ ਦੇ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.