PunjabTop News

Sidhu Moosewala Murder case: ਸਿੱਧੂ ਦੇ ਪਿਤਾ ਵੱਲੋਂ ਸਰਕਾਰ ਨੂੰ 25 ਨਵੰਬਰ ਤੱਕ ਦਾ ਅਲਟੀਮੇਂਟਮ, ਕਿਹਾ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਦੇਸ਼ ਛੱਡ ਦੇਵਾਗਾ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਇਨਸਾਫ਼ ਨਹੀਂ ਦਿਤਾ ਤਾਂ ਮੈਂ ਆਪਣੀ ਐਫਆਈਆਰ ਵੀ ਵਾਪਸ ਲੈ ਲਵਾਂਗਾ। ਸਿੱਧੂ ਦੇ ਪਿਤਾ ਨੇ ਰੋਂਦੇ ਹੋਏ ਕਿਹਾ ਕਿ ਜਿਸ ਰਸਤੇ ਮੇਰਾ ਪੁੱਤ ਗਿਆ ਹੈ, ਮੈਂ ਉਸੇ ਰਸਤੇ ਤੇ ਜਾਵਾਂ। ਮੈਂ ਜਸਟਿਸ ਲੈਣ ਤੋਂ ਪਿੱਛੇ ਨਹੀਂ ਹਟਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਜੋ ਗਾਣੇ ਗਾ ਰਿਹਾ ਸੀ, ਉਨ੍ਹਾਂ ਨੂੰ ਐਨਆਈਏ ਸੰਮਨ ਕਰ ਰਹੀ ਹੈ।

ਸਿੱਧੂ ਦੇ ਪਿਤਾ ਨੇ ਸਰਕਾਰ ਨੂੰ ਦੋ ਟੁੱਕ ਗੱਲ ਕਰਦੇ ਹੋਏ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੀ ਮੌਤ ਨੂੰ ਗੈਂਗਵਾਰ ਦਾ ਨਤੀਜਾ ਬਣਾ ਕੇ ਮਗਰੋਂ ਲਾਹ ਦਿਓਗੇ ਤਾਂ ਇਹ ਭੁਲੇਖਾ ਆਪਣੇ ਦਿਲੋਂ ਕੱਢ ਦਿਓ। ਉਨ੍ਹਾਂ ਕਿਹਾ ਕਿ ਲਾਰੈਂਸ ਦੀ ਬੀ ਟੀਮ ਚੰਡੀਗੜ੍ਹ ਬੈਠੀ ਹੈ। ਪੁਲਿਸ ਨੇ ਕਿਸੇ ਨੂੰ ਸੰਮਨ ਨਹੀਂ ਕੀਤਾ। ਮੇਰੇ ਪੁੱਤ ਨੂੰ ਸੋਚੀ-ਸਮਝੀ ਸਾਜਿਸ਼ ਅਧੀਨ ਮਰਵਾਇਆ ਗਿਆ ਹੈ। ਸਿੱਧੂ ਦੇ ਪਿਤਾ ਨੇ ਗੱਲਬਾਤ ਦੌਰਾਨ ਐਸਐਸਪੀ ਚਾਹਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਐਸਐਸਪੀ ਚਾਹਲ ਚੰਡੀਗੜ੍ਹ ਬੈਠਾ ਹੈ। ਉਨ੍ਹਾਂ ਨੂੰ ਪੁੱਛੋ 2020 ਵਿੱਚ ਐਫਆਈਆਰ ਕਿਉਂ ਹੋਈ ਸੀ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਕੋਈ ਮਰਿਆ ਹੈ ਤਾਂ ਐਸਐਸਪੀ ਨੂੰ ਪੁੱਛੋ ਐਫਆਈਆਰ ਕਿਉਂ ਹੋਈ ਸੀ। ਵਿੱਕੀ ਮਿੱਡੂਖੇੜਾ ਦਾ ਭਰਾ ਹੁਣ ਕਿੱਥੇ ਹੈ। ਹੁਣ ਕਿਉਂ ਨਹੀਂ ਵੀਡੀਓ ਪਾਉਂਦਾ, ਜਦੋਂ ਤਕ ਮੇਰਾ ਪੁੱਤ ਨਹੀਂ ਸੀ ਮਰਿਆ ਰੋਜ਼ ਵੀਡੀਓ ਬਣਾ-ਬਣਾ ਪਾਉਂਦਾ ਸੀ। ਸ਼ਗੁਨਪ੍ਰੀਤ ਦਾ ਨਾਮ ਲੈ ਕੇ ਮੇਰੇ ਪੁੱਤ ਦੀ ਮੌਤ ਦਾ ਵਾਰੰਟ ਕੱਢ ਦਿੱਤਾ। ਕੀ ਹੁਣ ਮੇਰਾ ਪੁੱਤ ਮਾਰ ਕੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨੂੰ ਨਿਆ ਮਿਲ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button