Breaking NewsD5 specialIndiaNewsSportsTop News

Breaking : BCCI ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ Sourav Ganguly ਦੁਬਾਰਾ ਹਸਪਤਾਲ ‘ਚ ਭਰਤੀ

ਨਵੀਂ ਦਿੱਲੀ :  ਬੀਸੀਸੀਆਈ  ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਦੁਬਾਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗਾਂਗੁਲੀ  ਨੂੰ ਫਿਰ ਤੋਂ ਛਾਤੀ ‘ਚ ਦਰਦ ਦੀ ਸ਼ਿਕਾਇਤ ਦੇ ਚੱਲਦਿਆਂ ਕੋਲਕਾਤਾ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਬੀਤੇ ਦਿਨੀਂ ਸੌਰਵ ਗਾਂਗੁਲੀ ਨੂੰ ਪਿਛਲੀ ਵਾਰ ਜਿੰਮ ਵਿੱਚ ਵਰਕਆਊਟ ਕਰਦੇ ਹੋਏ ਹਾਰਟ ਅਟੈਕ ਆਇਆ ਸੀ ਅਤੇ ਐਂਜੀਓਪਲਾਸਟੀ ਤੋਂ ਗੁਜਰਨਾ ਪਿਆ।

ਕਿਸਾਨਾਂ ਨੇ ਦਿੱਲੀ ਤੋਂ ਪੰਜਾਬ ਨੂੰ ਮੋੜੇ ਟਰੈਕਟਰ !ਬਾਰਡਰ ਹੋਇਆ ਖਾਲੀ!

2 ਜਨਵਰੀ ਨੂੰ ਛਾਤੀ ‘ਚ ਦਰਦ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਹ 6 ਦਿਨ ਰਹੇ ਅਤੇ  7 ਜਨਵਰੀ ਨੂੰ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ। ਪਿਛਲੀ ਵਾਰ ਜਿਸ ਹਸਪਤਾਲ ‘ਚ ਗਾਂਗੁਲੀ ਭਰਤੀ ਸਨ, ਉੱਥੇ ਦੇ ਡਾਕਟਰਾਂ ਨੇ ਦੱਸਿਆ ਕਿ ਗਾਂਗੁਲੀ ਦੀਆਂ ਧਮਣੀਆਂ ‘ਚ ਬਲਾਕੇਜ ਪਾਈ ਗਈ ਹੈ। ਇਨ੍ਹਾਂ ਵਿਚੋਂ ਇੱਕ ਧਮਣੀ 90 ਫੀਸਦੀ ਤੱਕ ਬਲਾਕ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button