Breaking NewsD5 specialEntertainmentNewsPunjab

Sidhu Moosewala ਪੁਲਿਸ ਨੂੰ ਦਿਖਾ ਗਿਆ ਅੰਗੂਠਾ!,ਅਫਸਰ ਵੀ ਰਹਿ ਗਏ ਦੇਖਦੇ,ਕੀ ਹੈ ਪੁਲਿਸ ਤੇ ਮੂਸੇਵਾਲਾ ਦਾ ਯਾਰਾਨਾ?

ਪਟਿਆਲਾ : ਸਿੱਧੂ ਮੂਸੇ ਵਾਲਾ ਚਾਹੇ ਬਰਨਾਲਾ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਇਆ ਪਰ ਲੋਕਾਂ ਲਈ ਇੱਕ ਨਵਾਂ ਗੀਤ ਜ਼ਰੂਰ ਪੇਸ਼ ਕਰ ਦਿੱਤਾ ਹੈ। ਗੀਤ ਦੇ ਬੋਲ ਸਾਡੇ ਤਾਂ ਯਾਰ ਤਿੰਨੋਂ ਐਸਐਚਓ,ਐਸਐਸਪੀ ਤੇ ਡੀਸੀ,ਸਾਡਾ ਕੋਈ ਕੁੱਝ ਨਹੀਂ ਕਰ ਸਕਦਾ। ਬਰਨਾਲਾ ਪੁਲਿਸ ਦੇ ਐਸਪੀ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਸਿਧੂ ਮੂਸੇ ਵਾਲਾ ਨੂੰ 12 ਤਾਰੀਕ ਨੂੰ ਪੇਸ਼ ਹੋਣ ਲਈ ਸਮਾਂ ਦਿੱਤਾ ਗਿਆ ਸੀ ਪਰ ਅਜੇ ਤੱਕ ਪੇਸ਼ ਨਹੀਂ ਹੋਇਆ। ਸਿਧੂ ਮੂਸੇ ਵਾਲਾ ਨੇ ਦੂਜੀ ਵਾਰ ਬਰਨਾਲਾ ਪੁਲਿਸ ਨੂੰ ਠੇਂਗਾ ਦਿਖਾਇਆ।

ਢੀਂਡਸਾ ਦਾ ਬਾਦਲਾਂ ਨੂੰ ਵੱਡਾ ਝਟਕਾ, ਬੀਜੇਪੀ ਨਾਲ ਜਾਣ ਦੇ ਦਿੱਤੇ ਸੰਕੇਤ, ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

ਇਸ ਮਾਮਲੇ ‘ਤੇ ਗੱਲ ਕਰੀਏ ਤਾਂ ਕਰਫ਼ਿਊ ਦੇ ਦੌਰਾਨ ਪੰਜਾਬੀ ਗਾਇਕ ਸਿਧੂ ਮੂਸੇ ਵਾਲਾ ਅਤੇ ਉਸਦੇ 3 ਦੋਸਤਾਂ ਅਤੇ 5 ਪੁਲਿਸ ਮੁਲਾਜ਼ਮਾਂ ਦੇ ਨਾਲ ਬਰਨਾਲਾ ਦੇ ਪਿੰਡ ਬੜਬਰ ਚ ਸਰਕਾਰੀ ਏ.ਕੇ 47 ਦੇ ਨਾਲ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਉਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਸਿਧੂ ਮੂਸੇ ਵਾਲਾ ਉਸਦੇ 3 ਦੋਸਤਾਂ ਅਤੇ 5 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਧਾਰਾ 188 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਦੇ ਅਧੀਨ ਮੁਕਦਮਾ ਦਰਜ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button