ਵੱਡੀ ਖਬਰ ! ਮੂਸੇਆਲਾ ਲਈ ਬੁਰੀ ਖ਼ਬਰ, ਮੁੱਖ ਮੰਤਰੀ ਨੇ ਪੁਲਿਸ ਨੂੰ ਦਿੱਤੀ ਥਾਪੀ ?
ਮਾਨਸਾ : ਮਾਨਸਾ ਪੁਲਿਸ ਵਲੋਂ ਹਿੰਸਾ ਫੈਲਾਉਣ ਦੇ ਦੋਸ਼ਾਂ ਤਹਿਤ ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਰੁਖ਼ ਅਪਣਾਉਦਿਆਂ ਇਸ ਸਬੰਧ ਵਿਚ ਕੋਈ ਢਿੱਲ ਨਾ ਵਰਤਨ ਲਈ ਨਿਰਦੇਸ਼ ਦਿੱਤੇ ਸਨ। ਲਿਹਾਜ਼ਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਇਕ ਵੀਡੀਓ ਕਲਿੱਪ ਰਾਹੀਂ ਹਿੰਸਾ ਨੂੰ ਫੈਲਾਉਣ ਦੇ ਦੋਸ਼ ਵਿਚ ਪਰਚਾ ਕੱਟਿਆ ਹੈ।
ਵੱਡੀ ਖਬਰ! ਮੂਸੇਆਲਾ ਨੂੰ ਹੋਵੇਗੀ ਜੇਲ੍ਹ! ਮੁੱਖ ਮੰਤਰੀ ਨੇ ਪੁਲਿਸ ਨੂੰ ਦਿੱਤੀ ਥਾਪੀ ?
ਐਸ.ਐਸ.ਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਐਫਆਈਆਰ ਨੰਬਰ 35 ਤਹਿਤ ਸਦਰ ਥਾਣਾ ਮਾਨਸਾ ਵਿਖੇ ਧਾਰਾ 294 ਅਧੀਨ (ਕੋਈ ਅਸ਼ਲੀਲ ਗਾਣਾ ਗਾਉਣ, ਸੁਣਾਉਣ ਜਾਂ ਬੋਲਣ), 504 (ਭੜਕਾਊ ਸ਼ਬਦਾਬਲੀ ਜਾਂ ਜਾਣਬੁੱਝ ਕੇ ਸ਼ਾਂਤੀ ਭੰਗ ਕਰਨ ਵਾਲੇ ਲਫਜ਼ ਵਰਤੋਂ ਕਰਨ) ਅਤੇ 149 ਤਹਿਤ ਦੋਵਾਂ ਗਾਇਕਾਂ ਵਿਰੁੱਧ ਮਾਮਲਾ ਦਰਜ ਹੋਇਆ ਹੈ ਅਤੇ ਗ੍ਰਿਫ਼ਤਾਰੀ ਵੀ ਜਲਦ ਕੀਤੀ ਜਾਵੇਗੀ।
Breaking-ਢੀਂਡਸਾ ਜੋੜੀ ‘ਤੇ ਵੱਡਾ ਐਕਸ਼ਨ, ਸੁਖਬੀਰ ਨੇ ਕੀਤਾ ਐਲਾਨ
ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਕਲਿੱਪ ਮੂਸੇ ਵਾਲਾ ਅਤੇ ਉਸਦੇ ਸਾਥੀਆਂ ਵਲੋਂ ਪਿੰਡ ਮੂਸਾ ਵਿਖੇ ਰਿਕਾਰਡ ਕੀਤਾ ਗਿਆ ਸੀ। ਇਹ ਗਾਣਾ ਹਿੰਸਾ ਅਤੇ ਹਥਿਆਰਾਂ ਦੇ ਸੱਭਿਆਚਾਰ ਨੂੰ ਬੜਾਵਾ ਦੇਣ ਵਾਲਾ ਜਾਪਿਆ। ਜ਼ਿਕਰਯੋਗ ਹੈ ਕਿ ਸਿਵਲ ਰਿੱਟ ਪਟੀਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ ਦੇ ਡੀਜੀਪੀ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਸਨ ਕਿ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ਿਆਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਕਿਸੇ ਵੀ ਗੀਤ ਨੂੰ ਵਜਾਉਣ ਦੀ ਆਗਿਆ ਨਾ ਦਿੱਤੀ ਜਾਵੇ।
ਅਦਾਲਤ ਨੇ ਅੱਗੇ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲੇ ਦੇ ਜ਼ਿਲਾ ਮੈਜਿਸਟ੍ਰੇਟ / ਐਸਐਸਪੀ ਇਨਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮਨਕੀਰਤ ਔਲਖ ਅਤੇ ਮੂਸੇਵਾਲਾ ਦੇ ਲੁਧਿਆਣਾ ‘ਚ ਬਿਆਨ ਦਰਜ ਕੀਤੇ ਗਏ ਸਨ ਅਤੇ ਹੁਣ ਮਾਨਸਾ ਪੁਲਿਸ ਨੇ ਪਰਚਾ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.