Breaking NewsD5 specialEntertainmentNewsTop News

Sidharth Shukla Death : ਪੁਲਿਸ ਨੂੰ ਸੌਂਪੀ ਗਈ ਸਿਧਾਰਥ ਦੀ ਪੋਸਟ ਮਾਰਟਮ ਰਿਪੋਰਟ

ਮੁੰਬਈ : ਸਿਧਾਰਥ ਸ਼ੁਕਲਾ ਦੀ ਪੋਸਟਮਾਰਟਮ ਰਿਪੋਰਟ ਦੀ ਕਾਪੀ ਮੁੰਬਈ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਓਸ਼ੀਵਾੜਾ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਸੌਂਪੀ ਗਈ ਹੈ। ਮੁੰਬਈ ਪੁਲਿਸ ਅੱਜ ਇਸ ਸਬੰਧ ‘ਚ ਆਧਿਕਾਰਿਕ ਬਿਆਨ ਜਾਰੀ ਕਰ ਸਕਦੀ ਹੈ।ਦੱਸ ਦਈਏ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦਾ ਅੰਤਿਮ ਸੰਸਕਾਰ ਅੱਜ ਓਸ਼ੀਵਾੜਾ ‘ਚ ਕੀਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਸਿਧਾਰਥ ਦਾ ਅੰਤਿਮ ਸੰਸਕਾਰ ਬ੍ਰਹਮਾਕੁਮਾਰੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਸਿਧਾਰਥ ਤੇ ਉਸ ਦੀ ਮਾਂ ਬ੍ਰਹਮਾਕੁਮਾਰੀ ਸੈਂਟਰ ਨਾਲ ਕਾਫ਼ੀ ਸਾਲਾਂ ਤੋਂ ਜੁੜੇ ਹੋਏ ਹਨ। ਸਿਧਾਰਥ ਬ੍ਰਹਮਾਕੁਮਾਰੀ ਸੈਂਟਰ ਅਕਸਰ ਹੀ ਜਾਇਆ ਕਰਦੇ ਸਨ।

BIG NEWS ਵਿਧਾਨ ਸਭਾ ਦੇ ਬਾਹਰ ਹੰਗਾਮਾ, ਰੁਕੀ ਕਾਰਵਾਈ ! D5 Channel Punjabi

ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦੀ ਪੋਸਟ ਮਾਰਟਮ ਰਿਪੋਰਟ ਕੂਪਰ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। 11 ਵਜੇ ਤੋਂ ਬਾਅਦ ਸਿਧਾਰਥ ਦਾ ਮ੍ਰਿਤਕ ਸਰੀਰ ਵੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਜਾਵੇਗਾ। ਉਥੇ ਹੀ ਬੀਤੇ ਦਿਨ ਮੁੰਬਈ ਪੁਲਿਸ ਦੀ ਇਕ ਟੀਮ ਜਾਂਚ ਲਈ ਸਿਧਾਰਥ ਦੇ ਘਰ ਪਹੁੰਚੀ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸਿਧਾਰਥ ਦੇ ਸਰੀਰ ‘ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਦੇ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button