ਚੰਡੀਗੜ੍ਹ, 8 ਮਾਰਚ, 2024: ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ਦੌਰਾਨ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਚੜ੍ਹਾਏ ਗਏ ਪੈਸਿਆਂ ਨੂੰ ਲੈ ਕੇ ਨਵਾਂ ਰੌਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਦੁਆਰਾ ਅਕਾਲ ਸਹਾਇ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਚੜ੍ਹਾਵੇ ਦੀ ਰਕਮ ਵਿਚੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਹੈ। ਇਹ ਮੰਗ ਲੈ ਕੇ ਉਹ ਸ਼ੁਭਕਰਨ ਦੇ ਪਰਿਵਾਰ ਨੂੰ ਵੀ ਮਿਲੇ ਹਨ।
ਮਹਿਲਾ ਦਿਵਸ ਵਾਲੇ ਦਿਨ PM ਮੋਦੀ ਨੇ LPG ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ ਕੀਤਾ ਐਲਾਨ
ਪ੍ਰਬੰਧਕਾਂ ਨੇ ਇਸ ਮਾਮਲੇ ’ਤੇ ਜਨਤਕ ਐਲਾਨ ਕਰ ਕੇ ਪਿੰਡ ਦਾ ਇਕੱਠ ਸੱਦਿਆ ਜਿਸ ਦੌਰਾਨ ਗੋਲਕ ਵਿਚ ਆਏ ਪੈਸੇ ਗਿਣੇ ਗਏ ਤਾਂ ਉਹ 90 ਹਜ਼ਾਰ ਰੁਪਏ ਨਿਕਲੇ ਅਤੇ ਪਿੰਡ ਵਾਲਿਆਂ ਤੇ ਗੁਰਦੁਆਰਾ ਕਮੇਟੀ ਨੇ ਫੈਸਲਾ ਲਿਆ ਕਿ ਇਸ ਵਿਚੋਂ ਇਕ ਰੁਪਿਆ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ, ਇਹ ਗੁਰਦੁਆਰਾ ਸਾਹਿਬ ਦੇ ਪੈਸੇ ਹਨ। ਇਸ ਮਾਮਲੇ ’ਤੇ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਯੂਨੀਅਨ ਨੇ ਨਾ ਕੋਈ ਅਜਿਹੀ ਮੰਗ ਕੀਤੀ ਤੇ ਨਾ ਹੀ ਉਹਨਾਂ ਵੱਲੋਂ ਕਿਸੇ ਨੂੰ ਇਸ ਤਰੀਕੇ ਦੀ ਮੰਗ ਰੱਖਣ ਵਾਸਤੇ ਕਿਹਾ ਗਿਆ। ਉਹਨਾਂ ਕਿਹਾ ਕਿ ਇਹ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਜਿਸਦੀ ਉਹ ਡੂੰਘਾਈ ਨਾਲ ਪੜਤਾਲ ਕਰਵਾਉਣਗੇ ਤੇ ਦੋਸ਼ੀ ਨੂੰ ਬੇਨਕਾਬ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.