ਇੱਕ ਹੋਰ ਟਕਸਾਲੀ ਅਕਾਲੀ ਨੇ ਕਿਹਾ ਬਾਏ ਬਾਏ, ਹੁਣੇ ਹੁਣੇ ਆਈ ਵੱਡੀ ਖ਼ਬਰ (ਵੀਡੀਓ)

Girl in a jacket
Like
Like Love Haha Wow Sad Angry
111
Girl in a jacket

ਜਲਾਲਾਬਾਦ : ਟਕਸਾਲੀ ਅਕਾਲੀਆਂ ਵਲੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਹਲਕੇ ਜਲਾਲਾਬਾਦ ‘ਚ ਵੱਡਾ ਝਟਕਾ ਲੱਗਿਆ ਹੈ। ਅਸਲ ‘ਚ ਜਲਾਲਾਬਾਦ ਹਲਕੇ ਚੋਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸਣੇ ਕਈ ਸਰਪੰਚਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਤੇ ਸਥਾਨਕ ਟਕਸਾਲੀ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ। ਟਕਸਾਲੀ ਆਗੂ ਅਤੇ ਜਥੇਦਾਰ ਚਰਨ ਸਿੰਘ ਕੰਧਵਾਲਾ ਨੇ 50 ਦੇ ਕਰੀਬ ਸਾਥੀਆਂ ਸਣੇ ਬਾਦਲ ਪਰਿਵਾਰ ਨੂੰ ਅਲਵਿਦਾ ਆਖਦਿਆਂ, ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁਣ ਪੁਰਾਣੀ ਪਾਰਟੀ ਨਹੀਂ ਰਹੀ।  ਉਨ੍ਹਾਂ ਕਿਹਾ ਕਿ ਜਿਸ ਧਰਮ ਨੂੰ ਲੈ ਕੇ ਪਾਰਟੀ ਦਾ ਵਿਸਥਾਰ ਹੋਇਆ ਸੀ, ਅੱਜ ਪਾਰਟੀ ਆਗੂ ਉਸਨੂੰ ਆਪਣੇ ਨਿੱਜੀ ਸਵਾਰਥ ਲਈ ਛਿੱਕੇ ਚਾੜ ਰਹੇ ਹਨ।

Read Also ਲਓ ਜੀ ਪੈ ਗਿਆ ਪੰਗਾ, ਟਕਸਾਲੀਆਂ ਨੂੰ ਕੱਢਣ ‘ਤੇ ਲੋਕ ਬਾਦਲਾਂ ਪਿੱਛੇ ਪਏ

ਹਾਲਾਂਕਿ ਕਿ ਇਹ ਅਕਾਲੀ ਆਗੂ ਵੀ ਬਾਕੀ ਟਕਸਾਲੀ ਅਕਾਲੀ ਆਗੂਆਂ ਵਾਂਗੂ ਹੀ ਖੁਦ ਨੂੰ ਅਕਾਲੀ ਦਲ ਦਾ ਹਿੱਸਾ ਦੱਸਦੇ ਨਜ਼ਰ ਆਏ ਪਰ ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਹੁਣ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਚੁੱਕੀ ਹੈ।ਜ਼ਿਕਰਯੋਗ ਹੈ ਕਿ ਅਸਤੀਫਾ ਦੇਣ ਵਾਲੇ ਟਕਸਾਲੀ ਅਕਾਲੀ ਚਰਨ ਸਿੰਘ, ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਬੀਤੇ ਦਿਨੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵੱਲੋਂ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਸੁਖਬੀਰ ਬਾਦਲ ਦੀ ਖੁੱਲ ਕੇ ਵਿਰੋਧਤਾ ਕਰਨ ਤੋਂ ਬਾਅਦ, ਚਰਨ ਸਿੰਘ ਅਤੇ ਹੋਰਨਾਂ ਆਗੂਆਂ ਨੇ ਅਕਾਲੀ ਦਲ ਨੂੰ ਛੱਡਣ ਦਾ ਮਨ ਬਣਾਇਆ ਸੀ।

Like
Like Love Haha Wow Sad Angry
111
Girl in a jacket

LEAVE A REPLY