IndiaPunjabTop News

ਸ਼ੰਭੂ ਬਾਰਡਰ ਮਾਮਲੇ ‘ਤੇ ਸੁਪਰੀਮ ਕੋਰਟ ਦੇ ਹਰਿਆਣਾ ਸਰਕਾਰ ਨੂੰ ਤਿੱਖੇ ਸਵਾਲ

ਨਵੀਂ ਦਿੱਲੀ: ਸ਼ੰਭੂ ਬਾਰਡਰ ਮਾਮਲੇ ‘ਤੇ ਸੁਪਰੀਮ ਕੋਰਟ ਦੀ ਅਹਿਮ ਟਿਪਣੀ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਹੈ ਕਿ ਜੇਕਰ ਕਿਸਾਨ ਬਿਨਾਂ ਟਰੈਕਟਰਾਂ ਤੋਂ ਦਿੱਲੀ ਆਉਂਦੇ ਨੇ ਤਾਂ ਉਨ੍ਹਾਂ ਦਾ ਕੀ ਰੁੱਖ ਰਹੇਗਾ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਕੀ ਤੁਸੀ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਹਰਿਆਣਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਕਿਸਾਨ ਸੋਚਦੇ ਹਨ ਕਿ ਮੰਤਰੀ ਸਿਰਫ਼ ਸਰਕਾਰ ਦਾ ਪੱਖ ਰੱਖਣਗੇ।

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੀ ਜ਼ਮਾਨਤ ‘ਤੇ ਫ਼ੈਸਲਾ 25 ਜੁਲਾਈ ਨੂੰ

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਗਿਆ ਕੀ ਮੰਤਰੀਆਂ ਦੀ ਥਾਂ ਕੋਈ ਅਜਿਹਾ ਵਿਅਕਤੀ ਕਿਸਾਨਾਂ ਨਾਲ ਗੱਲਬਾਤ ਲਈ ਜਾ ਸਕਦਾ ਹੈ ਜੋ ਦੋਹਾਂ ਧਿਰਾਂ ਨੂੰ ਸਮਝਦਾ ਹੋਵੇ ‘ਤੇ ਸਾਂਝਾਂ ਹੋਵੇ ਜੋ ਇਸ ਮੱਸਲੇ ਨੂੰ ਹੱਲ ਕਰ ਸਕੇ। ਨੈਸ਼ਨਲ ਹਾਈਵੇਅ ਹੋਰ ਕਿਨ੍ਹੇ ਸਮੇਂ ਲਈ ਬੰਦ ਰੱਖਿਆ ਜਾਵੇਗਾ ਇਹ ਵੀ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਪੁੱਛਿਆ ਗਿਆ ਹੈ। ਹਰਿਆਣਾ ਸਰਕਾਰ ਦੇ ਵਕੀਲ (SG) ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਹੈ ਕਿ ਅਸੀ ਇਹ ਸੁਝਾਅ ਸਰਕਾਰ ਸਾਹਮਣੇ ਰਖਾਂਗੇ। ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਬਾਰਡਰ ਸੀਲ ਹੋਣ ਨਾਲ ਆਰਥਕ ਨੁਕਸਾਨ ਹੋ ਰਿਹਾ ਹੈ। ਫਿਲਹਾਲ ਲਈ ਸ਼ੰਭੂ ਬਾਰਡਰ ਅਗਲੇ ਸਮੇਂ ਤੱਕ ਬੰਦ ਹੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button