Breaking NewsD5 specialNewsPoliticsPunjab

ਤਖਤ ਸ੍ਰੀ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬੱਸਾਂ ਰਵਾਨਾ

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖ ਫਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਅੱਜ ਇੱਥੋਂ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਜੋ ਕਿ ਇੰਨਾਂ ਸ਼ਰਧਾਲੂਆਂ ਨੂੰ ਸੜਕ ਰਸਤੇ ਵਾਪਿਸ ਲੈ ਕੇ ਆਉਣਗੀਆਂ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਰਧਾਲੂਆਂ ਨੂੰ ਲੈਣ ਜਾ ਰਹੇ ਅਮਲੇ ਜਿਸ ਵਿਚ ਡਰਾਇਵਰ ਕੰਡਕਟਰਾਂ ਤੋਂ ਇਲਾਵਾ ਪੁਲਿਸ ਦੇ ਜਵਾਨ ਸ਼ਾਮਿਲ ਹਨ ਦੀ ਹੌਂਸਲਾ ਅਫਜਾਈ ਕੀਤੀ।

Arvind Kejriwal Live, ਦੇਖੋ ਦਿੱਲੀ ਸਰਕਾਰ ਕਿਵੇਂ ਕਰ ਰਹੀ ਹੈ, ਕੋਰੋਨਾ ਪੀੜਤ ਲੋਕਾਂ ਦਾ ਕਾਮਯਾਬ ਇਲਾਜ਼

ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇੰਨ੍ਹਾਂ ਵਿਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਏਸੀ ਬੱਸਾਂ ਸ਼ਾਮਿਲ ਹਨ। ਇਹ ਬੱਸਾਂ ਸ਼ਰਧਾਲੂਆਂ ਤੋਂ ਕੋਈ ਕਿਰਾਇਆ ਨਹੀਂ ਲੈਣਗੀਆਂ ਅਤੇ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਹਰੇਕ ਬੱਸ ਵਿਚ ਤਿੰਨ ਡਰਾਇਵਰ, ਇਕ ਕੰਡਕਟਰ ਅਤੇ ਇਕ ਪੁਲਿਸ ਜਵਾਨ ਦੀ ਤਾਇਨਾਤੀ ਕੀਤੀ ਗਈ ਹੈ। ਆਉਣ ਜਾਣ ਦਾ ਇਹ ਬੱਸ 33 ਕਿਲੋਮੀਟਰ ਤੋਂ ਜਿਆਦਾ ਦਾ ਸਫਰ ਤੈਅ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਗਏ ਸ਼ਰਧਾਲੂ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਫਸ ਗਏ ਸਨ। ਇੰਨ੍ਹਾਂ ਸ਼ਰਧਾਲੂਆਂ ਦੀ ਗਿਣਤੀ 3200 ਦੇ ਲਗਭਗ ਹੈ।

ਕੋਰੋਨਾ ਮਰੀਜ਼ ਲੇਡੀ ਐੱਸਐੱਚਓ ਨੇ ਹਸਪਤਾਲ ‘ਚੋਂ ਬਣਾਈ ਵੀਡੀਓ, ਦੇਖੋ ਕੀ ਨੇ ਹਾਲਾਤ

ਬਾਦਲ ਨੇ ਇਸ ਮੌਕੇ ਡਰਾਇਵਰਾਂ, ਕੰਡਕਟਰਾਂ ਅਤੇ ਪੁਲਿਸ ਜਵਾਨਾਂ ਨੂੰ ਕਿਹਾ ਕਿ ਇਹ ਸਮਾਂ ਸਾਡੇ ਸਭ ਲਈ ਚੁਣੌਤੀ ਵਾਲਾ ਹੈ ਪਰ ਅਸੀਂ ਆਪਣੇ ਜੋਸ਼, ਜਜਬੇ ਅਤੇ ਅਨੁਸਾਸਨ ਨਾਲ ਇਸ ਮੁਸਕਿਲ ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨੇ ਉਨਾਂ ਨੂੰ ਸਫਰ ਦੌਰਾਨ ਸਾਰੀਆਂ ਸਾਵਧਾਨੀਆਂ ਵਰਤਨ ਲਈ ਵੀ ਕਿਹਾ। ਉਨਾਂ ਨੇ ਦੱਸਿਆ ਕਿ ਇੰਨਾਂ ਸ਼ਰਧਾਲੂਆਂ ਦੀ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਕਰਕੇ ਕਰਵਾਈ ਹੈ।
ਇਸ ਮੌਕੇ ਆਰ.ਟੀ.ਏ. ਊਦੇਦੀਪ ਸਿੰਘ, ਜੀਐਮ ਪੀਆਰਟੀਸੀ ਰਮਨ ਸ਼ਰਮਾ ਅਤੇ ਜੀਐਮ ਪੰਜਾਬ ਰੋਡਵੇਜ ਜਸਵਿੰਦਰ ਸਿੰਘ ਚਹਿਲ ਵੀ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button