Shane Warne ਦੀ Autopsy ਰਿਪੋਰਟ ਆਈ ਸਾਹਮਣੇ, ਥਾਈਲੈਂਡ ਪੁਲਿਸ ਨੇ ਦੱਸੀ ਮੌਤ ਦੀ ਅਸਲੀ ਵਜ੍ਹਾ
ਬੈਂਕਾਕ : ਆਸਟ੍ਰੇਲੀਆ (Australia) ਦੇ ਸਾਬਕਾ ਦਿੱਗਜ਼ ਸਪਿਨਰ ਸ਼ੇਨ ਵਾਰਨ (Shane Warne) ਦੀ ਆਟੋਪਸੀ ਰਿਪੋਰਟ (autopsy report) ਸਾਹਮਣੇ ਆ ਗਈ ਹੈ, ਜਿਸ ‘ਚ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਦਾ ਪਤਾ ਲੱਗ ਗਿਆ ਹੈ। ਥਾਈਲੈਂਡ ਪੁਲਿਸ (Thailand Police) ਨੇ ਉਸ ਰਿਪੋਰਟ ਦੇ ਮਾਧਿਅਮ ਨਾਲ ਦੱਸਿਆ ਹੈ ਕਿ ਵਾਰਨ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ ਹੈ। ਰਾਸ਼ਟਰੀ ਪੁਲਿਸ ਦੇ ਉਪ ਬੁਲਾਰੇ ਕਿਸਾਨਾ ਪਾਥਨਾਚਾਰੋਨ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ ਰਿਪੋਰਟ ਵਾਰਨ ਦੇ ਪਰਿਵਾਰ ਤੇ ਦੂਤਘਰ ਨੂੰ ਭੇਜ ਦਿੱਤੀ ਗਈ ਹੈ। ਬਿਆਨ ‘ਚ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।
ਮਜੀਠੀਆ ਦੀ ਨਿਆਂਇਕ ਹਿਰਾਸਤ ਖ਼ਤਮ, ਜੇਲ੍ਹ ਚੋਂ ਆਵੇਗਾ ਬਾਹਰ!
ਵਾਰਨ ਥਾਈਲੈਂਡ ਦੇ ਕੋਹ ਸਮੁਈ ਟਾਪੂ ‘ਤੇ ਆਪਣੇ ਹੋਟਲ ਦੇ ਕਮਰੇ ‘ਚ ਅਚੇਤ ਪਾਏ ਗਏ ਸਨ। ਹਸਪਤਾਲ ਲੈ ਜਾਣ ‘ਤੇ ਵੀ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਬਿਆਨ ‘ਚ ਕਿਹਾ ਕਿ ਪੋਸਟਮਾਰਟਮ ਜਾਂਚ ਦੀ ਰਿਪੋਰਟ ਸਰਕਾਰੀ ਵਕੀਲ ਦੇ ਦਫ਼ਤਰ ਭੇਜ ਦਿੱਤੀ ਗਈ ਹੈ ਜੋ ਕਿ ਅਚਾਨਕ ਮੌਤ ਦੇ ਸਿਲਸਿਲੇ ‘ਚ ਆਮ ਪ੍ਰਕਿਰਿਆ ਹੈ।ਵਾਰਨ ਦੇ ਪਰਿਵਾਰ ਨੇ ਸੋਮਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀ ਮੌਤ ਪਰਿਵਾਰ ਲਈ ਕਦੀ ਨਾ ਖ਼ਤਮ ਹੋਣ ਵਾਲੇ ਬੁਰੇ ਸੁਫ਼ਨੇ ਦੀ ਸ਼ੁਰੂਆਤ ਹੈ। ਉਨ੍ਹਾਂ ਦੇ ਪਿਤਾ ਕੀਥ ਤੇ ਮਾਂ ਬ੍ਰਿਜਿਟ ਨੇ ਲਿਖਿਆ, ‘ਸ਼ੇਨ ਦੇ ਬਿਨਾ ਭਵਿੱਖ ਦੀ ਕਲਪਨਾ ਵੀ ਨਹੀਂ ਕੀਤਾ ਜਾ ਸਕਦੀ।
ਕਿਸਾਨਾਂ ਖ਼ਿਲਾਫ਼ ਹੋਈ ਵੱਡੀ ਸਾਜਿਸ਼, ਫਿਰ ਕਿਸਾਨਾਂ ਨੇ ਵੀ ਕਰਤਾ ਐਲਾਨ ! D5 Channel Punjabi
ਉਸ ਦੇ ਨਾਲ ਅਣਗਿਣਤ ਸੁਖਦ ਯਾਦਾਂ ਨਾਲ ਸ਼ਾਇਦ ਸਾਨੂੰ ਇਸ ਦੁਖ ਤੋਂ ਉੱਭਰਨ ‘ਚ ਮਦਦ ਮਿਲ ਸਕੇ।’ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਰਕਾਰੀ ਸਨਮਾਨ ਦੇ ਨਾਲ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਬੇਨਤੀ ਮੰਨ ਲਈ ਹੈ। ਉਨ੍ਹਾਂ ਕਿਹਾ, ‘ਸਾਰਿਆਂ ਨੂੰ ਪਤਾ ਹੈ ਕਿ ਸ਼ੇਨ ਨੂੰ ਵਿਕਟੋਰੀਆਈ ਤੇ ਆਸਟਰੇਲੀਆਈ ਹੋਣ ‘ਤੇ ਕਿੰਨਾ ਮਾਣ ਸੀ।’ ਵਾਰਨ ਦੇ ਪੁੱਤਰ ਜੈਕਸਨ ਨੇ ਲਿਖਿਆ, ‘ਮੈਨੂੰ ਨਹੀਂ ਲਗਦਾ ਕਿ ਤੁਹਾਡੇ ਜਾਣ ਨਾਲ ਮੇਰੇ ਦਿਲ ‘ਚ ਜੋ ਖ਼ਾਲੀਪਨ ਆਇਆ ਹੈ, ਉਸ ਨੂੰ ਕੋਈ ਵੀ ਕਦੀ ਭਰ ਸਕੇਗਾ। ਤੁਸੀਂ ਸਭ ਤੋਂ ਚੰਗੇ ਪਿਤਾ ਤੇ ਦੋਸਤ ਸੀ।’ ਅਜੇ ਇਹ ਸੂਚਨਾ ਨਹੀਂ ਮਿਲੀ ਹੈ ਕਿ ਵਾਰਨ ਦੀ ਮ੍ਰਿਤਕ ਦੇਹ ਨੂੰ ਆਸਟਰੇਲੀਆ ਕਦੋਂ ਭੇਜਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.