Breaking NewsD5 specialIndiaNewsTop News

Sidhu Moosewala ਮਾਮਲੇ ‘ਤੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਜਾਰੀ

ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ 2 ਸ਼ੂਟਰਾਂ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲਗਾ ਹੈ ਕਿ ਕਤਲ ਕੇਸ ‘ਚ AK-47 ਦਾ ਇਸਤੇਮਾਲ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮਨੂੰ ਨਾਮ ਦੇ ਬਦਮਾਸ਼ ਨੇ ਸਿੱਧੂ ਮੂਸੇਵਾਲਾ ‘ਤੇ AK-47 ਨਾਲ ਫਾਈਰਿੰਗ ਕੀਤੀ ਸੀ।

ਦਿੱਲੀ ਪੁਲਿਸ ਅਨੁਸਾਰ ਵਾਰਦਾਤ ਸਮੇ ਕੋਰੋਲਾ ਗੱਡੀ ਵਿਚ ਇਹ ਬਦਮਾਸ਼ ਮਨੂੰ ਬੈਠਾ ਸੀ। ਉਸੇ ਵੇਲੇ ਮੂਸੇਵਾਲਾ ਨਾਲ ਉਸ ਦੇ ਦੋ ਦੋਸਤ ਸਨ। ਦਿੱਲੀ ਪੁਲਿਸ ਨੇ ਦੱਸਿਆ ਕਿ ਕੋਰੋਲਾ ਤੋਂ ਉਤਰ ਕੇ ਮਨੂੰ ਸਮੇਤ 6 ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਵਾਰਦਾਤ ਮਗਰੋਂ ਮਨੂੰ ਤੇ ਹੋਰ ਬਦਮਾਸ਼ ਅਲੱਗ ਅਲੱਗ ਚਲੇ ਗਏ, ਪਹਿਲਾਂ ਇਹ ਫਤਿਹਬਾਦ ਰੁਕੇ ਫਿਰ ਅੱਗੇ ਚਲੇ ਗਏ। 19 ਤਰੀਕ ਨੂੰ ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਅਨੁਸਾਰ ਜਦੋ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਇਹ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਰੂਪਾ ਮਨੂੰ ਤੇ ਫ਼ੌਜੀ ਨਾਮ ਦੇ ਬਦਮਾਸ਼ ਇਥੇ ਰਹਿ ਰਹੇ ਸਨ, ਵਾਰਦਾਤ ਮਗਰੋਂ ਇਹ ਇਕੱਠੇ ਰਹੇ ਅਤੇ ਕੇਸ਼ਵ ਨਾਮ ਦੇ ਇਕ ਹੋਰ ਬਦਮਾਸ਼ ਨੇ ਇਨ੍ਹਾਂ ਦੀ ਮਦਦ ਕੀਤੀ। ਇਨ੍ਹਾਂ ਕੋਲੋ ਕਈ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦਰਅਸਲ ਇਨ੍ਹਾਂ ਕੋਲੋ ਗ੍ਰਨੇਡ, ਗ੍ਰਨੇਡ ਲਾਂਚਰ, ਏਕੇ 47, ਡੈਟੋਨੇਟਰ, ਇਕ ਅਸਾਲਟ ਰਾਈਫ਼ਲ, 36 ਰੌਦ ਤੇ ਹੋਰ ਕਈ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਦਿੱਲੀ ਪੁਲਿਸ ਨੇ ਦਸਿਆ ਕਿ ਇਨ੍ਹਾਂ ਗੈਂਗਸਟਰਾਂ ਦਾ ਪਲਾਨ ਇਸ ਤਰ੍ਹਾਂ ਦਾ ਸੀ ਕਿ ਜੇਕਰ ਗੋਲੀਆਂ ਨਾਲ ਗੱਲ ਨਾ ਬਣੇ ਤਾਂ ਗ੍ਰਨੇਡ ਵੀ ਵਰਤੇ ਜਾਣੇ ਸਨ। ਗ੍ਰਨੇਡ ਚਲਾਉਣਾ ਇਨ੍ਹਾਂ ਦਾ ਬੈਕਅੱਪ ਪਲਾਨ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button