NewsBreaking NewsInternational

ਕੈਂਸਰ ਦੀਆਂ ਵਾਇਰਲ ਖਬਰਾਂ ‘ਤੇ ਸ਼ਾਹਿਦ ਕਪੂਰ ਨੇ ਤੋੜੀ ਚੁੱਪੀ

ਮੁੰਬਈ : ਐਕਟਰ ਸ਼ਾਹਿਦ ਕਪੂਰ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਖਬਰ ਵਾਇਰਲ ਹੋ ਰਹੀ ਸੀ ਕਿ ਉਨ੍ਹਾਂ ਨੂੰ ਪੇਟ ਦਾ ਕੈਂਸਰ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਂਨਜ਼ ‘ਚ ਨਿਰਾਸ਼ਾ ਫੈਲ ਗਈ ਸੀ। ਇਹ ਖਬਰ ਇਸ ਲਈ ਵੀ ਚਿੰਤਾਜਨਕ ਹੈ ਕਿ ਬਾਲੀਵੁੱਡ ਦੇ ਕਈ ਐਕਟਰਸ ਨੂੰ ਕੈਂਸਰ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ। ਇਹਨਾਂ ਵਿੱਚ ਇਰਫਾਨ ਖਾਨ,ਸੋਨਾਲੀ ਬੇਂਦਰੇ ਦਾ ਨਾਮ ਸ਼ਾਮਿਲ ਹੈ। ਇਹੀ ਨਹੀਂ ਰਿਸ਼ੀ ਕਪੂਰ ਵੀ ਆਪਣੇ ਰੋਗ ਦਾ ਇਲਾਜ ਕਰਾਉਣ ਲਈ ਇਨੀਂ ਦਿਨੀਂ ਨਿਊਯਾਰਕ ਵਿੱਚ ਹਨ ਹਾਲਾਂਕਿ ਉਨ੍ਹਾਂ ਦੇ ਰੋਗ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ।

Read Also ਸ਼ਾਹਿਦ ਤੇ ਮੀਰਾ ਦੇ ਘਰ ਫਿਰ ਕਿਲਕਾਰੀਆਂ ਦੀ ਗੂੰਜ, ਬੇਟੇ ਜਨਮ

ਸ਼ਾਹਿਦ ਦੀ ਇਸ ਖ਼ਬਰ ਨੂੰ ਪੜ੍ਹ ਫੈਨਸ ਕਾਫੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਸ਼ਾਹਿਦ ਨੂੰ ਲੈ ਕੇ ਟਵੀਟ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੁਣ ਸ਼ਾਹਿਦ ਨੂੰ ਹੀ ਆਪਣੀ ਬਿਮਾਰੀ ਬਾਰੇ ਸੋਸ਼ਲ ਮੀਡੀਆ ‘ਤੇ ਬੋਲਣਾ ਪਿਆ। ਸ਼ਾਹਿਦ ਨੇ ਟਵਿੱਟਰ ‘ਤੇ ਆਪਣੇ ਫੈਨਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, ‘ਦੋਸਤੋ ਮੈਂ ਠੀਕ ਹਾਂ। ਤੁਸੀਂ ਅਜਿਹੀ ਕਿਸੇ ਅਫ਼ਵਾਹ ‘ਤੇ ਭਰੋਸਾ ਨਾ ਕਰੋ।’ ਹੁਣ ਜੇਕਰ ਸ਼ਾਹਿਦ ਦੀ ਪ੍ਰੋਫੈਸਨਲ ਲਾਈਫ ਦੀ ਗੱਲ ਕਰੀਏ ਤਾਂ ‘ਬੱਤੀ ਗੁਲ ਮੀਟਰ ਚਾਲੂ’ ਦੇ ਫਲੌਪ ਹੋਣ ਤੋਂ ਬਾਅਦ ਸ਼ਾਹਿਦ ਨੇ ਆਪਣੀ ਅਗਲੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਸਾਊਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ਹਾਲ ਹੀ ‘ਚ ਸ਼ਾਹਿਦ ਦੇ ਸੈੱਟ ਤੋਂ ਉਸ ਦਾ ਲੁੱਕ ਵੀ ਲੀਕ ਹੋਇਆ ਸੀ। ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button