PunjabTop News

SGPC ਦੀ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਅੱਜ, ਕੀਤਾ ਜਾਵੇਗਾ ਸਾਲਾਨਾ ਬਜਟ 2024-25 ਪੇਸ਼ ਕਰਨ ਲਈ ਜਰਨਲ ਇਜਲਾਸ ਸੱਦਣ ਲਈ ਤਰੀਖ ਦਾ ਐਲਾਨ

SGPC ਦੀ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਅੱਜ ਮੁੱਖ ਦਫਤਰ ਵਿਖੇ ਹੋਵੇਗੀ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਣ ਵਾਲੀ ਇਸ ਇਕੱਤਰਤਾ ਵਿਚ ਜਿਥੇ ਸਾਲਾਨਾ ਬਜਟ 2024-25 ਪੇਸ਼ ਕਰਨ ਲਈ ਜਰਨਲ ਇਜਲਾਸ ਸੱਦਣ ਲਈ ਤਰੀਖ ਦਾ ਐਲਾਨ ਕੀਤਾ ਜਾਵੇਗਾ, ਉਥੇ ਹੀ ਗੁਰਦੁਆਰਾ ਸੈਕਸ਼ਨ 85 ਤੇ 87 ਦੇ ਅਹਿਮ ਕੰਮਾਂ ਬਾਰੇ ਵਿਚਾਰ ਚਰਚਾਵੀ ਹੋਵੇਗੀ।

ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਵਿਚ ਸਿੱਖ ਮਸਲਿਆਂ ਬਾਰੇ ਵੀ ਵਿਚਾਰ ਹੋਵੇਗੀ, ਜਿਸ ਵਿਚ ਬੰਦੀ ਸਿੰਘ ਅਤੇ ਡਿਬੜੂਗੜ੍ਹ ਜੇਲ ਵਿਖੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਵਿਰਾਸਤੀ ਮਾਰਗ’ਤੇ ਰੋਸ ਪ੍ਰਦਰਸ਼ਨ ਧਰਨਾ ਦਿੰਦਿਆ ਭੁੱਖ ਹੜਤਾਲ ਜਾਰੀ ਹੈ। ਇਨ੍ਹਾਂ ਦੀ ਮੁੱਖ ਮੰਗ ਡਿਬੜੂਗੜ੍ਹ ਜੇਲ ਵਿਖੇ ਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਵਿਚ ਤਬਦੀਲ ਕੀਤਾ ਜਾਵੇ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ‘ਤੇ ਦਬਾਅ ਪਾਉਣ ਸਬੰਧੀ ਮੱਤਾ ਪਾ ਕੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਮਦਦ ਕਰਨ ਅਤੇ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪਿਛਲੇ ਸੰਘਰਸ਼ ਵਾਂਗ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਮਤਾ ਵੀ ਪਾਸ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button