IndiaTop News

ਖਾਣਾ ਬਣਾਉਣ ਵਾਲਾ ਤੇਲ ਸਸਤਾ ਹੋਣ ਦੇ ਆਸਾਰ, ਕੇਂਦਰ ਸਰਕਾਰ ਨੇ ਕਸਟਮ ਡਿਊਟੀ ਘਟਾਈ

ਕੇਂਦਰ ਸਰਕਾਰ ਨੇ ਖਾਣਾ ਪਕਾਉਣ ਵਾਲੇ ਤੇਲ ‘ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਹੈ, ਇਸ ਕਦਮ ਨਾਲ ਦੇਸ਼ ਵਿੱਚ ਖਾਣਾ ਪਕਾਉਣ ਵਾਲਾ ਤੇਲ ਸਸਤਾ ਹੋ ਸਕਦਾ ਹੈ।ਵਿੱਤ ਮੰਤਰਾਲੇ ਅਨੁਸਾਰ, ਨਵੀਆਂ ਦਰਾਂ  24 ਸਤੰਬਰ ਤੋਂ ਲਾਗੂ ਹੋਗੀਆਂ। ਸਰਕਾਰ ਨੇ ਕੱਚੇ ਸੋਇਆਬੀਨ ਤੇਲ ਅਤੇ ਕੱਚੇ ਪਾਮ ਤੇਲ ‘ਤੇ ਡਿਊਟੀ 10% ਤੋਂ ਘਟਾ ਕੇ 5% ਕਰ ਦਿੱਤੀ ਹੈ।
ਰਿਫਾਈਨਡ ਸੋਇਆਬੀਨ ਤੇਲ ਅਤੇ ਰਿਫਾਈਨਡ ਪਾਮ ਤੇਲ ‘ਤੇ ਡਿਊਟੀ 32.5% ਤੋਂ ਘਟਾ ਕੇ 27.5% ਕਰ ਦਿੱਤੀ ਗਈ ਹੈ, ਜਦਕਿ ਕੱਚੇ ਸੂਰਜਮੁਖੀ ਦੇ ਤੇਲ ‘ਤੇ ਡਿਊਟੀ 10% ਤੋਂ ਘਟਾ ਕੇ ਸਿਫਰ (ਜ਼ੀਰੋ) ਕਰ ਦਿੱਤੀ ਗਈ ਹੈ।ਰਿਫਾਈਨਡ ਸੂਰਜਮੁਖੀ ਦੇ ਤੇਲ ‘ਤੇ ਕਸਟਮ ਡਿਊਟੀ 32.5% ਤੋਂ ਘਟਾ ਕੇ 22.5% ਕਰ ਦਿੱਤੀ ਗਈ ਹੈ।
ਇਨ੍ਹਾਂ ਕਟੌਤੀਆਂ ਨਾਲ ਖਾਣ ਵਾਲੇ ਤੇਲ ਦੀ ਦਰਾਮਦ ਲਾਗਤ ਘਟਣ ਦੀ ਉਮੀਦ ਹੈ, ਜਿਸ ਨਾਲ ਖਪਤਕਾਰਾਂ ਨੂੰ ਕੀਮਤਾਂ ਦੇ ਮਾਮਲੇ ਵਿੱਚ ਰਾਹਤ ਮਿਲ ਸਕਦੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button