Breaking NewsD5 specialNewsPoliticsPunjabTop News

Sangrur By Poll Election 2022:ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਸਿੰਘ ਮਾਨ ਨੇ ਮਾਰਿਆ ਮੋਰਚਾ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਰੋਧੀਆ ਨੂੰ ਪਛਾੜਦੇ ਹੋਏ ਤਕਰੀਬਨ 7000 ਵੋਟਾਂ ਨਾਲ ਜਿੱਤ ਹਾਸਲ ਕੀਤੀ।ਹੁਣ ਤੱਕ ਸਾਹਮਣੇ ਆਏ ਰੁਝਾਨਾਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੂੰ ਕੁੱਲ 253154 ਵੋਟਾਂ ਹਾਸਲ ਹੋ ਚੁੱਕੀਆਂ ਹਨ।ਸਵੇਰੇ ਤੋਂ ਹੀ ਮਾਨ ਅਤੇ ਆਪ ਉਮੀਦਵਾਰ ਗੁਰਮੇਲ ਸਿੰਘ ਵਿੱਚਕਾਰ ਤਕੜਾ ਮੁਕਾਬਲਾ ਵੇਖਣ ਨੂੰ ਮਿਲਿਆ।

Simranjit Singh Mann ਨੇ ਗੱਡਤੇ ਝੰਡੇ ਹਾਸਲ ਕੀਤੀ ਧਮਾਕੇਦਾਰ ਜਿੱਤ | D5 Channel Punjabi

ਇਸ ਤੋਂ ਇਲਾਵਾ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਤੀਜੇ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਚੌਥੇ ਅਤੇ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਪੰਜਵੇਂ ਨੰਬਰ ‘ਤੇ ਹਨ।ਜੇਤੂ ਹੋਣ ਤੋਂ ਬਾਅਦ ਸਿਮਰਨਜੀਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਬਹੁਤ ਖੁਸ਼ ਹਨ।ਉਹਨਾਂ ਨੇ ਆਪਣੇ ਬਿਆਨਾ ‘ਚ ਦੀਪ ਸਿੱਧੂ, ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆ ਦਾ ਵੀ ਜ਼ਿਕਰ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button