Breaking NewsD5 specialInternationalNewsPunjabTop News

ਬ੍ਰਿਟੇਨ ਦੇ MP ਤਨਮਨਜੀਤ ਢੇਸੀ ਨੇ CM ਮਾਨ ਨਾਲ ਮੁਲਾਕਾਤ ਕਰ NRI ਮੁੱਦਿਆਂ ‘ਤੇ ਕੀਤੀ ਚਰਚਾ 

ਬ੍ਰਿਟੇਨ/ਪਟਿਆਲਾ : ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ, ਪ੍ਰਵਾਸੀ ਭਾਰਤੀਆਂ ਨਾਲ ਸਬੰਧਿਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ.ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ ) ਅਤੇ ਸੰਸਦ ਮੈਂਬਰ ਢੇਸੀ ਦੇ ਪਿਤਾ ਇੰਗਲੈਂਡ ਦੇ ਉਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।

ਸਿੱਧੂ ਛੱਡੂ ਕਾਂਗਰਸ? ਹਾਈਕਮਾਨ ਹੈਰਾਨ! ਸ਼ੁਰੂ ਹੋਈ ਬਗਾਵਤ! D5 Channel Punjabi

MP ਢੇਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐੱਮ.ਪੀ. ਚੱਢਾ ਅਤੇ ਵਿਧਾਇਕ ਨਿੱਝਰ ਦੇ ਵੀ ਉਹ ਧੰਨਵਾਦੀਆਂ ਹੈ, ਜਿਨ੍ਹਾਂ ਨੂੰ ਉਹ ਨਾਲ ਲੈ ਕੇ ਅੱਜ ਮੁੱਖ ਮੰਤਰੀ ਨੂੰ ਮਿਲੇ ਹੈ। ਢੇਸੀ ਵੱਲੋਂ ਇਸ ਮੌਕੇ ’ਤੇ ਪ੍ਰਵਾਸੀ ਭਾਰਤੀਆਂ ਦੇ ਰੱਖੇ ਗਏ ਮੁੱਦੀਆਂ ਨੂੰ ਮੁੱਖ ਮੰਤਰੀ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦੇ ਹੱਲ ਵਾਸਤੇ ਹਰ ਸੰਭਵ ਯਤਨ ਕਰਨਗੇ।

ਕਿਸਾਨਾਂ ’ਤੇ ਮਿਹਰਬਾਨ ਹੋਇਆ ਮੋਦੀ, ਕਰਤੇ ਮਾਲੋ-ਮਾਲ, ਕਾਂਗਰਸ ‘ਚ ਸ਼ੁਰੂ ਹੋਈ ਬਗਾਵਤ! D5 Channel Punjabi

ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੀਆਂ , ਜਿਨ੍ਹਾਂ ਚ ਜ਼ਮੀਨੀ ਵਿਵਾਦ ਦੇ ਕੇਸਾਂ , ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਮੇ ਸਮੇਂ ਤੋਂ ਸਿਆਸੀ ਕੈਦੀਆਂ ਬਾਰੇ ਚਿੰਤਾਵਾਂ ਅਤੇ ਬਿਹਤਰ ਕਾਨੂੰਨ ਅਤੇ ਪ੍ਰਵਾਸੀ ਭਾਰਤੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ ( ਘਟਾਉਣ ਦੀ ਬਜਾਏ ) ਕਰਨ ਦੀਆਂ ਨੀਤੀਆਂ , ਵਧੇਰੇ ਸੰਪਰਕ ਰਾਹੀਂ ਕਾਰਗੋ , ਵਪਾਰ ਅਤੇ ਸੈਰ – ਸਪਾਟੇ ਨੂੰ ਵਧਾਉਣ ਦੇ ਮਹੱਤਵ ‘ਆਦਿ ਤੋਂ ਇਲਾਵਾ ਖਾਸ ਤੌਰ ’ਤੇ ਲੰਡਨ , ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਆਦਿ ਸਬੰਧੀ ਮੁੱਖ ਤੌਰ ’ਤੇ ਗੱਲਬਾਤ ਕੀਤੀ ਗਈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button