Breaking NewsD5 specialEntertainmentNewsTop News

Salman Khan ਨੇ ਲੋਕਾਂ ਦੀ ਮਦਦ ਲਈ ਵਧਾਇਆ ਹੱਥ, 25 ਹਜ਼ਾਰ Bollywood ਵਰਕਰਾਂ ਨੂੰ ਦੇਣਗੇ 1500 ਰੁਪਏ

ਮੁੰਬਈ : ਬਾਲੀਵੁਡ ਦੇ ਦਬੰਗ ਸਟਾਰ ਸਲਮਾਨ ਖਾਨ ਕੋਰੋਨਾ ਮਹਾਮਾਰੀ ਸੰਕਟ ਦੇ ਸਮੇਂ 25 ਹਜ਼ਾਰ ਬਾਲੀਵੁਡ ਵਰਕਰਾਂ ਨੂੰ 1500 ਰੁਪਏ ਦੀ ਆਰਥਿਕ ਸਹਾਇਤਾ ਦੇਣ ਜਾ ਰਹੇ ਹਨ। ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਰਾਜ ‘ਚ ਲਾਕਡਾਊਨ ਲਗਾਇਆ ਹੋਇਆ ਹੈ। ਲਾਕਡਾਊਨ ਲੱਗਣ ਦੀ ਵਜ੍ਹਾ ਨਾਲ ਫਿਲਮਾਂ ਅਤੇ ਟੀਵੀ ਸ਼ੋਅਜ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ਕਿਸਾਨਾਂ ਨੇ ਘਰ ‘ਚ ਬੰਦ ਕਰਤਾ ਬੀਜੇਪੀ ਦਾ ਲੀਡਰ,ਫੇਰ ਲੱਗਿਆ ਕਿਸਾਨਾਂ ਦੀ ਤਰੀਫਾਂ ਕਰਨ..

ਸ਼ੂਟਿੰਗ ਰੁਕਣ ਦੀ ਵਜ੍ਹਾ ਨਾਲ ਇੰਡਸਟਰੀ ਦੇ ਵਰਕਰ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਸਲਮਾਨ ਖਾਨ ਨੇ ਲੋਕਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਸਲਮਾਨ ਖਾਨ ਫਿਲਮ ਇੰਡਸਟਰੀ ਦੇ ਵਰਕਰਾਂ, ਤਕਨੀਸ਼ੀਅਨਾਂ ਤੋਂ ਲੈ ਕੇ ਸਟੰਟਮੈਨ, ਸਪਾਟਬਾਏ ਅਤੇ ਮੇਕਅੱਪ ਕਲਾਕਾਰਾਂ ਨੂੰ ਆਰਥਿਕ ਮਦਦ ਉਪਲੱਬਧ ਕਰਾਉਣਗੇ। ਸਲਮਾਨ 25 ਹਜ਼ਾਰ ਵਰਕਰਾਂ ਨੂੰ 1500 ਰੁਪਏ ਦਾਨ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button