Breaking NewsD5 specialEntertainmentNewsTop News

Salman Khan ਦੀ ਅਜਿਹੀ ਲੁੱਕ ਦੇਖ ਫੈਨਜ਼ ਨੇ ਸੋਸ਼ਲ ਮੀਡੀਆ ‘ਤੇ ਉਡਾਇਆ ਮਜ਼ਾਕ

ਮੁੰਬਈ : ਬਾਲੀਵੁਡ ਦੇ ਦਬੰਗ ਖਾਨ ਸਲਮਾਨ (Salman Khan) ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਨਾ ਕੇਵਲ ਆਪਣੇ ਕੰਮ ਲਈ ਸਗੋਂ ਆਪਣੀ ਫਿਟਨੈੱਸ ਲਈ ਵੀ ਜਾਣੇ ਜਾਂਦੇ ਹਨ ਪਰ ਹਾਲ ਹੀ ‘ਚ ਉਨ੍ਹਾਂ ਦਾ ਇੱਕ ਅਲੱਗ ਰੂਪ ਦੇਖਕੇ ਉਨ੍ਹਾਂ ਦੇ ਫੈਨਜ਼ ਸਖ਼ਤੇ ‘ਚ ਆ ਗਏ ਹਨ। ਬਾਲੀਵੁੱਡ ਸਿਤਾਰਿਆਂ ਨੂੰ ਜਿੰਨਾ ਪਿਆਰ ਮਿਲਦਾ ਹੈ, ਉਨਾ ਹੀ ਜ਼ਿਆਦਾ ਉਨ੍ਹਾਂ ਨੂੰ ਆਪਣੀ ਪਰਫੈਕਟ ਬਾਡੀ ਤੇ ਸਟਾਈਲ ਨੂੰ ਲੈ ਕੇ ਫੋਕਸ ਰਹਿਣਾ ਪੈਂਦਾ ਹੈ। ਨਿੱਕੀ ਜਿਹੀ ਭੁੱਲ ਪ੍ਰਸ਼ੰਸਕਾਂ ਨੂੰ ਟਰੋਲਰਜ਼ ’ਚ ਬਦਲ ਦਿੰਦੀ ਹੈ। ਕੁਝ ਅਜਿਹਾ ਹੀ ਹੋਇਆ ਸਲਮਾਨ ਖ਼ਾਨ ਨਾਲ, ਜਦੋਂ ਇਕ ਵੀਡੀਓ ’ਚ ਉਨ੍ਹਾਂ ਦਾ ਢਿੱਡ ਨਜ਼ਰ ਆਇਆ। ਇਸ ਵੀਡੀਓ ’ਚ ਸਲਮਾਨ ਖ਼ਾਨ ਨੂੰ ਆਪਣੀ ਬਲਾਕਬਸਟਰ ਹਿੱਟ ਫ਼ਿਲਮ ‘ਦਬੰਗ’ ਦੇ ਗੀਤ ‘ਪਾਂਡੇ ਜੀ’ ’ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

ਫਿਰੋਜ਼ਪੁਰ ਰੈਲੀ ਨਾਲ ਜੁੜੀ ਵੱਡੀ ਖ਼ਬਰ, ADGP ਦੀਆਂ ਚਿੱਠੀਆਂ ਨੇ ਖੋਲ੍ਹੇ ਭੇਤ, ਰੈਲੀ ਰੱਦ ਹੋਣ ਦਾ ਨਿਕਲਿਆ ਸੱਚ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਵਾਇਰਲ ਹੋ ਰਹੀ ਇਸ ਵੀਡੀਓ ’ਚ ਢਿੱਡ ਦਿਸੇ ਜਾਣ ਤੋਂ ਬਾਅਦ ਲੋਕਾਂ ਵਲੋਂ ਬੇਰਹਿਮੀ ਨਾਲ ਟਰੋਲ ਕੀਤਾ ਗਿਆ। ਜ਼ਾਹਿਰ ਹੈ ਕਿ ਇਹ ਇਕ ਪੁਰਾਣੀ ਵੀਡੀਓ ਹੈ, ਜੋ ਹਾਲ ਹੀ ’ਚ ਇੰਟਰਨੈੱਟ ’ਤੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਹਾਲ ਹੀ ’ਚ ਖ਼ਤਮ ਹੋਏ ‘ਦਬੰਗ ਟੂਰ’ ਨਾਲ ਜੋੜਿਆ ਜਾ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਦੱਸਿਆ ਕਿ ਸੁਪਰਸਟਾਰ ਕੋਲ ਇਕ ਢਿੱਡ ਹੈ, ਜੋ ਉਹ ਲੁਕਾਉਣ ’ਚ ਮਾਹਿਰ ਹਨ। ਉਥੇ ਕੁਝ ਲੋਕਾਂ ਨੇ ਉਨ੍ਹਾਂ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਅੰਤਿਮ’ ’ਚ ਦਿਸੇ 8 ਪੈਕ ਐਬਸ ’ਤੇ ਸਵਾਲ ਚੁੱਕੇ। ਲੋਕ ਇਸ ਵੀਡੀਓ ’ਤੇ ਕੁਮੈਂਟ ਕਰਕੇ ਲਿਖ ਰਹੇ ਹਨ, ‘ਢਿੱਡ ਨਿਕਲ ਗਿਆ ਹੈ।’ ਇਕ ਯੂਜ਼ਰ ਨੇ ਲਿਖਿਆ, ‘ਅਜਿਹਾ ਕੀ ਕੀਤਾ ਕਿ 8 ਪੈਕ ਐਬਸ ਗਾਇਬ ਹੋ ਗਏ।’ ਇਕ ਯੂਜ਼ਰ ਨੇ ਲਿਖਿਆ, ‘ਭਾਈ ਦੇ ਪੈਕਸ ਤਾਂ ਫੈਮਿਲੀ ਪੈਕ ਬਣ ਗਏ ਹਨ।’

 

View this post on Instagram

 

A post shared by Instant Bollywood (@instantbollywood)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button